# A request to local administration regarding beggars

**URL:** <https://www.bathindahelper.com/t/a-request-to-local-administration-regarding-beggars/4296>\
**Category:** Government & Politics\
**Tags:** government\
**Created:** [January 18, 2024, 5:31am UTC](https://www.bathindahelper.com/t/a-request-to-local-administration-regarding-beggars/4296 "2024-01-18T05:31:45Z")\
**Posts on this page:** 3\
**Page:** 1

<div class="post-metadata">

**Author:** ![Bathinda\_Helper](https://www.bathindahelper.com/user_avatar/www.bathindahelper.com/bathinda_helper/32/12851_2.png) [@Bathinda\_Helper](https://www.bathindahelper.com/u/Bathinda_Helper)\
**Post date:** [January 18, 2024, 5:31am UTC](https://www.bathindahelper.com/t/a-request-to-local-administration-regarding-beggars/4296/1 "2024-01-18T05:31:45Z")

</div>

ਇੱਕ ਬੇਨਤੀ ਹੈ ਪ੍ਸ਼ਾਸਣ ਨੂੰ , ਜਦੋਂ ਵੀ ਕੋਈ ਕਾਰ ਬਠਿੰਡਾ ਦੇ ਪਾਵਰ ਹਾਊਸ ਰੋਡ ਸਿਗਨਲ ਤੇ ਰੁੱਕਦੀ ਹੈ ਤਾਂ ਛੋਟੇ ਬੱਚਿਆਂ ਦਾ ਝੁੰਡ ਆ ਜਾਂਦਾ , ਜਿਹਨਾਂ ਤੋਂ ਪੂਰੀ ਠੰਡ ਵਿੱਚ ਸਵੇਰ ਤੋਂ ਰਾਤ ਤੱਕ ਭੀਖ ਮੰਗਣ ਤੇ ਕਾਰਾਂ ਦੇ ਸ਼ੀਸੇ ਸਾਫ਼ ਕਰਵਾਉਣ ਦਾ ਕੰਮ ਕਰਵਾਇਆ ਜਾਂਦਾ , ਜਿਵੇਂ ਹੀ ਕੋਈ ਕਾਰ ਸਿਗਨਲ ਤੇ ਰੁੱਕਦੀ ਹੈ ਤਾਂ ਇਹ ਬੱਚੇ ਉਸਤੇ ਟੁੱਟ ਪੈਂਦੇ ਹਨ , ਕੋਈ ਸਰਫ਼ ਵਾਲਾ ਪਾਣੀ ਸ਼ੀਸੇ ਤੇ ਮਾਰਦਾ , ਕੋਈ ਸ਼ੀਸੇ ਨੂੰ ਖੜਕਾਉਣ ਲੱਗਦਾ , ਇਹ ਉਦੋਂ ਤੱਕ ਚੱਲਦਾ , ਜਦੋਂ ਤੱਕ ਕਾਰ ਵਾਲਾ ਪੈਸੇ ਨਹੀਂ ਦੇ ਦਿੰਦਾ , ਹੁਣ ਸਵਾਲ ਇਹ ਹੈ ਕਿ ਉੱਧਰੋਂ ਗਰੀਨ ਸਿਗਨਲ ਹੁੰਦਾ ਤੇ ਇਹਨਾਂ ਨੇ ਸਰਫ਼ ਵਾਲਾ ਪਾਣੀ ਕਾਰ ਦੇ ਸ਼ੀਸਿਆਂ ਤੇ ਪਾ ਰੱਖਿਆ ਹੁੰਦਾ , ਕਈ ਛੋਟੇ-ਛੋਟੇ ਬੱਚੇ ਕਾਰ ਅੱਗੇ ਵੀ ਖੜੇ ਹੁੰਦੇ ਹਨ , ਹੁਣ ਜੇਕਰ ਅਜਿਹੇ ਵਿੱਚ ਕੋਈ ਬੱਚਾ ਕਾਰ ਹੇਠਾ ਆ ਗਿਆ ਤਾਂ ਕਾਰ ਚਲਾਉਣ ਵਾਲੇ ਦੀ ਜਿੰਦਗੀ ਬਰਬਾਦ ਹੋ ਜਾਵੇਗੀ , ਜੇਲ , ਕੋਰਟਾਂ ਦੇ ਚੱਕਰ | ਸੋ ਪ੍ਸ਼ਾਸਣ ਨੂੰ ਬੇਨਤੀ ਹੈ ਇਹਨਾਂ ਛੋਟੇ ਬੱਚਿਆਂ ਨੂੰ ਸਿਗਨਲ ਤੋਂ ਹਟਾਇਆ ਜਾਵੇ , ਤੇ ਪਤਾ ਲਗਾਇਆ ਜਾਵੇ ਕਿ ਕੌਣ ਹੈ ਉਹ ਵਿਅਕਤੀ ਜੋ ਇਹਨਾਂ ਨੂੰ ਇੱਥੇ ਛੱਡ ਕੇ ਜਾਂਦਾ ਤੇ ਭੀਖ ਮੰਗਵਾਉਣ ਦਾ ਕੰਮ ਕਰਦਾ , ਤਾਂਕਿ ਇਹਨਾਂ ਬੱਚਿਆਂ ਦੀ ਜਿੰਦਗੀ ਵੀ ਸੁਧਾਰੀ ਜਾ ਸਕੇ ਤੇ ਕਾਰ ਚਲਾਉਣ ਵਾਲਿਆਂ ਨੂੰ ਤੰਗ-ਪੇ੍ਸ਼ਾਨ ਹੋਣ ਤੋਂ ਬਚਾਇਆ ਜਾ ਸਕੇ 🙏🙏

---

<div class="post-metadata">

**Author:** ![system](https://www.bathindahelper.com/user_avatar/www.bathindahelper.com/system/32/12901_2.png) [@system](https://www.bathindahelper.com/u/system)\
**Post date:** [December 4, 2025, 1:24pm UTC](https://www.bathindahelper.com/t/a-request-to-local-administration-regarding-beggars/4296/4 "2025-12-04T13:24:58Z")

</div>



---

<div class="post-metadata">

**Author:** ![system](https://www.bathindahelper.com/user_avatar/www.bathindahelper.com/system/32/12901_2.png) [@system](https://www.bathindahelper.com/u/system)\
**Post date:** [July 23, 2026, 9:19am UTC](https://www.bathindahelper.com/t/a-request-to-local-administration-regarding-beggars/4296/5 "2026-07-23T09:19:57Z")

</div>


