# Death

**URL:** <https://www.bathindahelper.com/t/death/2057>\
**Category:** Government & Politics\
**Created:** [December 30, 2019, 4:47am UTC](https://www.bathindahelper.com/t/death/2057 "2019-12-30T04:47:26Z")\
**Posts on this page:** 3\
**Page:** 1

<div class="post-metadata">

**Author:** ![Gurbax\_Lal](https://www.bathindahelper.com/user_avatar/www.bathindahelper.com/gurbax_lal/32/232_2.png) [@Gurbax\_Lal](https://www.bathindahelper.com/u/Gurbax_Lal)\
**Post date:** [December 30, 2019, 4:47am UTC](https://www.bathindahelper.com/t/death/2057/1 "2019-12-30T04:47:26Z")

</div>

🧲: ਵਿਵਾਦਪੂਰਨ ਡੇਰੇਦਾਰ ਭਨਿਆਰੇ ਵਾਲ਼ੇ ਦੀ ਹੋਈ ਮੌਤ

ਵਿਵਾਦਪੂਰਨ ਡੇਰੇਦਾਰ ਭਨਿਆਰੇ ਵਾਲ਼ੇ ਦੀ ਹੋਈ ਮੌਤ  
ਰੋਪੜ ,30 ਦਸੰਬਰ , 2019 : ਸਿੱਖੀ ਦੇ ਮਾਮਲੇ 'ਚ ਵਿਵਾਦਾਂ 'ਚ ਘਿਰੇ ਰਹੇ ਪਿਆਰਾ ਸਿੰਘ ਭਨਿਆਰਾ ਵਾਲ਼ੇ ਦੀ ਅੱਜ ਮੌਤ ਹੋ ਗਈ .  
ਸਵੇਰ ਵਕਤ ਉਸ ਨੇ ਛਾਤੀ ਵਿੱਚ ਦਰਦ ਮਹਿਸੂਸ ਕੀਤਾ ਅਤੇ ਉਸ ਨੂੰ ਪੀ ਜੀ ਆਈ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ । ਭਨਿਆਰੇ ਵਾਲਾ 61 ਵਰ੍ਹਿਆਂ ਦਾ ਸੀ । ਜ਼ਿਕਰਯੋਗ ਹੈ ਕਿ ਇਸ ਨੇ ਭਵ ਸਾਗਰ ਨਾਮਕ ਇੱਕ ਧਾਰਮਿਕ ਗ੍ਰੰਥ ਬਣਾਇਆ ਸੀ ਜਿਸ ਤੋਂ ਬਾਅਦ ਸਿੱਖ ਜਗਤ ਵਿੱਚ ਰੋਸ ਦੀ ਲਹਿਰ ਪੈਦਾ ਹੋ ਗਈ ਸੀ । ਸਿੱਖ ਜਗਤ ਵਿੱਚ ਇਸ ਗ੍ਰੰਥ ਦਾ ਤਿੱਖਾ ਵਿਰੋਧ ਹੋਣ ਤੋਂ ਬਾਅਦ ਉਸ ਸਮੇਂ ਦੀ ਪੰਜਾਬ ਸਰਕਾਰ ਨੇ ਸਾਲ ਦੋ ਹਜ਼ਾਰ ਇੱਕ ਵਿੱਚ ਉਸ ਦੇ ਗ੍ਰੰਥ ਤੇ ਰੋਕ ਲਗਾ ਦਿੱਤੀ ਸੀ . ਉਹ ਜੇਲ੍ਹ ਵਿਚ ਵੀ ਰਿਹਾ ਅਤੇ ਉਸਨੂੰ ਮਾਰਨ ਦੇ ਵੀ ਕਈ ਯਤਨ ਹੋਏ . ਪਿਆਰਾ ਸਿੰਘ ਭਨਿਆਰਾਂ ਵਾਲਾ ਬਲਾਕ ਨੂਰਪੁਰ ਬੇਦੀ ਦੇ ਪਿੰਡ ਧਮਾਣਾ ਵਿਖੇ ਡੇਰੇ ਦਾ ਮੁਖੀ ਸੀ .

 ![image](https://www.bathindahelper.com/uploads/default/original/2X/5/5e555c2403413d10ee10cdd5c3591a6663fdb298.jpeg)

[http://www.babushahi.com/punjabi/full-news.php?id=72721](http://www.babushahi.com/punjabi/full-news.php?id=72721)

> Blockquote

---

<div class="post-metadata">

**Author:** ![system](https://www.bathindahelper.com/user_avatar/www.bathindahelper.com/system/32/12901_2.png) [@system](https://www.bathindahelper.com/u/system)\
**Post date:** [September 24, 2025, 7:17pm UTC](https://www.bathindahelper.com/t/death/2057/4 "2025-09-24T19:17:07Z")

</div>



---

<div class="post-metadata">

**Author:** ![system](https://www.bathindahelper.com/user_avatar/www.bathindahelper.com/system/32/12901_2.png) [@system](https://www.bathindahelper.com/u/system)\
**Post date:** [May 9, 2026, 7:49pm UTC](https://www.bathindahelper.com/t/death/2057/5 "2026-05-09T19:49:25Z")

</div>


