# Favourite Punjabi Proverbs, Quotes etc

**URL:** https://www.bathindahelper.com/t/favourite-punjabi-proverbs-quotes-etc/4717
**Category:** Lessons on Life & Computers
**Tags:** proverbs
**Created:** [July 29, 2024, 10:41am UTC](https://www.bathindahelper.com/t/favourite-punjabi-proverbs-quotes-etc/4717 "2024-07-29T10:41:26Z")
**Posts on this page:** 6
**Page:** 1

<div class="post-metadata">

### Author: ![Bathinda\_Helper](https://www.bathindahelper.com/user_avatar/www.bathindahelper.com/bathinda_helper/32/12851_2.png) [@Bathinda\_Helper](https://www.bathindahelper.com/u/Bathinda_Helper)
#### Post date: [July 29, 2024, 10:41am UTC](https://www.bathindahelper.com/t/favourite-punjabi-proverbs-quotes-etc/4717/1 "2024-07-29T10:41:26Z")

</div>

# Punjabi Proverbs (Prose)

> ‘ਕਲਮ ਵੀ ਇੱਕ ਕਰਾਮਾਤ ਹੈ’, ਵਿੱਚ ਭਾਵ ਵੀ ਹੈ, ਸੰਖੇਪਤਾ ਵੀ, ਤੇ ਮਿਰਚ ਮਸਾਲਾ ਵੀ ਪਰ ਇਹ ਕਥਨੀ ਇੱਕ ਅਖਾਣ/ਕਹਾਵਤ ਦੇ ਬਰਾਬਰ ਕਦੇ ਵੀ ਕਹੀ ਨਹੀਂ ਜਾ ਸਕਦੀ। ਜਦੋਂ ਅਸੀਂ ਕਦੇ ਲਿਖਤ ਜਾਂ ਕਲਮ ਬਾਰੇ ਵਿਚਾਰ ਕਰੀਏ, ਤਦੇ ਹੀ ਇਸ ਕਥਨੀ ਨੂੰ ਉਚਾਰਿਆ ਜਾ ਸਕਦਾ ਐ, ਜਦੋਂ ਕੇ ਅਖਾਣ ਇੱਕ ਏਹਾ ਸਿੱਕਾ ਹੈ, ਜੋ ਸਾਰੀਆਂ ਮੰਡੀਆਂ ਵਿੱਚ ਚੱਲ ਸਕਦਾ ਹੈ, ਕਸਾਈ ਕੋਲ ਵੀ ਤੇ ਨਾਨਬਾਈ (baker) ਕੋਲ ਵੀ। ਭਾਵ ਉਹ (ਅਖਾਣ) ਅਲੱਗ ਅਲੱਗ ਹਾਲਾਤਾਂ ਵਿੱਚ ਵਰਤੀ ਜਾ ਸਕਦੀ ਐ।

* * *

## ਗੀਤਾਂ ਦੇ ਟੱਪੇ or Long tappe (Punjabi Verse)[/wrap]

1. ਦੁੱਧ ਦੀ ਰਾਖੀ ਤੇ ਬਿੱਲਾ ਬਿਠਾਇਆ, ਕਦੋਂ ਤਕ ਭਲੀ ਗੁਜ਼ਾਰੂਗਾ। ਪੀ ਨੀ ਸਕੂਗਾ, ਡੋਹਲ ਦਊਗਾ, ਹੱਥ ਪੈਰ ਤਾਂ ਮਾਰੂਗਾ।
2. ਖੁਸ਼ੀ ਬਿਨਾ ਹਾਸੀ ਕਦੇ ਆ ਨੀ ਸਕਦੀ, ਦੁੱਖ ਭੈੜੀ ਦੁਨੀਆਂ ਵੰਡਾ ਨੀ ਸਕਦੀ। ਹੱਸੋਗੇ ਤਾਂ ਸਾਰਾ ਜਗ ਨਾਲ ਹੱਸੂਗਾ, ਰੋਵੋਗੇ ਤਾਂ ਸਾਰਾ ਜਗ ਦੂਰ ਨਸੁਗਾ।
3. ਉਸਦੀ ਵੋਹਟੀ ਲੈਂਦੀ ਇੰਡਿਕਾ ਚਲਾ। ਇਮੀਜੇਟਲੀ ਐ ਕੋਈ ਮੇਰੀ ਮਜਬੂਰੀ, ਮੈੰਨੂੰ ਦੇ ਛੇਤੀ ਡਰੈਵਰੀ ਸਿਖਾ।
4. ਵੇ ਪੀਪਲਾ ਕਿਉਂ ਖੱਟ-ਖੱਟ ਲਾਈ ਐ। ਮੈਂ ਕਿ ਕਰਾਂ ਰੁੱਤ ਨਵੀਆਂ ਦੀ ਆਈ ਐ।
5. ਢਠੀ ਪਿੰਡੀ ਦੇਖ ਕੇ, ਲਧੀ ਮਾਰੀ ਧਾ। ਕੀਤੀਆਂ ਦੁੱਲੇਆ ਤੇਰੀਆਂ, ਗਈਆਂ ਪੇਸ਼ ਲੱਧੀ ਦੇ ਆ।
6. ਜਿਥੇ ਹੋਣ ਜਹਾਲਤਾਂ, ਬਗਲੇ ਲੋਨ ਅਦਾਲਤਾਂ, ਤੇ ਕਾਂ ਪਏ ਕਰਨ ਵਕਾਲਤਾਂ, ਸਬ ਨੂੰ ਮਿਲਣ ਜਲਾਲਤਾਂ। / ਅੰਨ੍ਹੇ ਬਣੇ ਗਵਾਹ, ਵੋਲੇਆਂ ਸੁਣੀ ਦਲੀਲ, ਝੂਠੇ ਜਿੱਤ ਗਏ ਕੇਸ, ਸੱਚੇ ਹੋਏ ਜਲੀਲ। ਦਿਲ ਦਾ ਸ਼ੀਸ਼ਾ ਸਾਫ ਨਹੀਂ ਰਹਿੰਦਾ, ਓਥੈ ਫੇਰ ਇਨਸਾਫ ਨੀ ਰਹਿੰਦਾ।
7. ਆਪਣੀ ਹੀ ਧੂਣੀ ਸੇਕਣੀ ਸਿੱਖ ਲਈ, ਇਕੱਲਿਆਂ ਹੀ ਰਾਹ ਤੁਰਨਾ ਸਿੱਖ ਲਿਆ।  
ਹੁਣ ਇਕੱਲਤਾ ਹੀ ਸੰਗੀ ਐ, ਤੇ ਹੋਰ ਕੁਛ ਨਹੀਂ ਮੰਗੀ ਦੈ।
8.

---

<div class="post-metadata">

### Author: ![Bathinda\_Helper](https://www.bathindahelper.com/user_avatar/www.bathindahelper.com/bathinda_helper/32/12851_2.png) [@Bathinda\_Helper](https://www.bathindahelper.com/u/Bathinda_Helper)
#### Post date: [July 29, 2024, 10:42am UTC](https://www.bathindahelper.com/t/favourite-punjabi-proverbs-quotes-etc/4717/2 "2024-07-29T10:42:15Z")

</div>

### Some Good Punjabi Proverbial Resources

1. [RJ Study Blog](https://www.rjstudyblog.com/akhan-in-punjabi-grammar/#more-771)
2. [News with Proverbs on MediaPunjab.com](http://www.mediapunjab.com/writers?r=Chunjhan_Ponche)
3. [All time best Punjabi khavata on KadvaCorp.com](https://www.kadvacorp.com/mind-of-manwoman/best-punjabi-kahawata-answers-meaning-in-hindi/)
4. [Lok Syanpa Part-1 on WikiSource.org](https://pa.wikisource.org/wiki/%E0%A8%B2%E0%A9%8B%E0%A8%95_%E0%A8%B8%E0%A8%BF%E0%A8%86%E0%A8%A3%E0%A8%AA%E0%A8%BE%E0%A8%82/%E0%A8%AD%E0%A8%BE%E0%A8%97_%E0%A8%AA%E0%A8%B9%E0%A8%BF%E0%A8%B2%E0%A8%BE)
5. [Punjabi Akhan-2 on Punjabi-kavita.com](https://www.punjabi-kavita.com/Punjabi-Akhaan-2.php)

---

<div class="post-metadata">

### Author: ![Bathinda\_Helper](https://www.bathindahelper.com/user_avatar/www.bathindahelper.com/bathinda_helper/32/12851_2.png) [@Bathinda\_Helper](https://www.bathindahelper.com/u/Bathinda_Helper)
#### Post date: [December 7, 2024, 7:18am UTC](https://www.bathindahelper.com/t/favourite-punjabi-proverbs-quotes-etc/4717/5 "2024-12-07T07:18:11Z")

</div>

### Unsorted

ਕੁੱਤੇ ਦੇ ਗੱਲ ਜੇ ਹੋਵੇ ਪੱਟਾ, ਫੇਰ ਨ ਮਾਰੇ ਕੋਈ ਓਹਦੇ ਬੱਟਾ।  
ਸੋ ਦਾਰੁ ਤੇ ਇੱਕ ਘਿਓ, ਸੋ ਚਾਚੇ ਤੇ ਇੱਕ ਪਿਓ।  
ਸਰੀਕਾਂ ਤੋਂ ਤਾਂ ਗੁੜ ਵੀ ਲਕੋ ਕੇ ਖਾਣਾ ਚਾਹੀਦਾ।/ਪਾਣੀ ਵੀ ਲਕੋ ਕੇ ਪੀਣਾ ਚਾਹੀਦਾ ਹੈ। ([1984 Punjab]([https://youtu.be/Ho9XTLoOfQk](https://youtu.be/Ho9XTLoOfQk)))  
ਮਰਦ ਅਮੀਰ ਹੋਵੇ ਤੇ ਔਰਤ ਖੂਬਸੂਰਤ, ਪਿਆਰ ਹੋਣ ਨੂੰ ਵਕਤ ਨੀ ਲੱਗਦਾ।  
ਆਪਾ ਭੂਲੀ ਨਾਨਕਾ, ਵ੍ਯਾਪਨ ਸਬੈ ਰੋਗ। \[1\]  
ਰੱਬ ਨੇੜੇ ਕੇ ਘਸੁੰਨ।  
ਤੁਰਤ ਦਾਨ ਮਹਾ ਕਲਿਆਣ।  
ਨਾ ਨੌੰ ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ  
ਮਾੜੀਆਂ ਤੌੜੀਆਂ ਚ ਛੋਲੇ ਜ਼ਿਆਦਾ ਪੈ ਜਾਣੇ

ਉਸ ਪੇਕੇ ਕੀ ਜਾਣਾ, ਜਿੱਥੇ ਸਿਰ ਪਾਣੀ ਨਾ ਪਾਣਾ  
ਉਠ ਨੀ ਨੂੰਹੇਂ ਨਿਸਲ ਹੋ, ਚਰਖਾ ਛੱਡ ਤੇ ਚੱਕੀ ਝੋ (ਜਦੋਂ ਹੁਸ਼ਿਆਰੀ ਨਾਲ ਕਿਸੇ ਨੂੰ ਸੌਖੇ ਕੰਮ ਦੀ ਥਾਂ ਕੋਈ ਔਖਾ ਕੰਮ ਕਰਨ ਲਈ ਕਿਹਾ ਜਾਵੇ)।  
ਅੱਗੇ ਬੀਬੀ ਟੱਪਣੀ ਪਿੱਛੇ ਢੋਲਾਂ ਦੀ ਗੜਗੱਜ  
ਅੰਨ੍ਹੀ ਕੁੱਤੀ ਜਲੇਬੀਆਂ ਦੀ ਰਾਖੀ / ਅੰਨ੍ਹੇ ਕੁੱਤੇ ਹਿਰਨਾਂ ਦੇ ਸ਼ਿਕਾਰੀ  
ਆਪਣਾ ਹੀ ਨਾ ਭਰੇ ਤੇ ਕੁੜਮਾਂ ਅੱਗੇ ਕੀ ਧਰੇ  
ਆਇਆ ਬੀਬੀ ਦਾ ਵਾਰਾ ਉੱਜੜ ਗਿਆ ਤਖਤ ਹਜ਼ਾਰਾ (ਜਦੋਂ ਕਿਸੇ ਦੇ ਖਾਣ-ਪੀਣ ਜਾਂ ਲੈਣ ਦੀ ਵਾਰੀ ਆਉਣ 'ਤੇ ਕੋਈ ਵਸਤੂ ਖਤਮ ਹੋ ਜਾਵੇ।)  
ਅਮੀਰ ਦੇ ਸਾਲੇ ਬਹੁਤ ਪਰ ਗ਼ਰੀਬ ਦਾ ਭਣਵਈਆ ਕੋਈ ਨਹੀਂ  
ਅੰਨ੍ਹੇ ਅੱਗੇ ਰੋਣਾ ਅਪਣੇ ਦੀਦੇ ਖੋਣਾ  
ਮਾਇਆ ਤੇਰੇ ਤਿੰਨ ਨਾਮ-ਪਰਸੂ, ਪਰਸਾ, ਪਰਸ ਰਾਮ।  
ਇਕ ਅਤੇ ਇੱਕ ਗਿਆਰਾਂ।  
ਇਕ ਹੱਥ ਨਾਲ ਤਾੜੀ ਨਹੀਂ ਵੱਜਦੀ।  
ਸਲਾਹ ਕੰਧਾਂ ਕੋਲੋਂ ਵੀ ਲੈਣੀ ਚਾਹੀਦੀ ਹੈ।  
ਕੰਧਾਂ ਦੇ ਵੀ ਕੰਨ ਹੁੰਦੇ ਆ  
ਹੱਥ ਕੰਗਣ ਨੂੰ (ਸ਼ੀਸ਼ਾ) ਆਰਸੀ ਕੀ, ਪੜੇ ਲਿਖੇ ਨੂੰ ਫ਼ਾਰਸੀ ਕੀ।  
ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਏ।  
ਕਰੋ ਮਨ ਦੀ ਸੁਣੋ ਸਭ ਦੀ।  
ਕੱਲ੍ਹ ਨਾਮ ਕਾਲ ਦਾ।  
ਕਾਹਲੀ ਅੱਗੇ ਟੋਏ।  
ਕਾਗ਼ਜ਼ਾਂ ਦੇ ਘੋੜੇ ਕਦ ਤਕ ਦੌੜੇ।  
ਕਾਵਾਂ ਦੇ ਆਖਿਆਂ ਢੱਗੇ ਨਹੀਂ ਮਰਦੇ।  
ਪੁੱਤਰਾਂ ਜੇਹੇ ਮੇਵੇ, ਰੱਬ ਸਭ ਨੂੰ ਦੇਵੇ।  
ਦਲੇਰੀ ਇਹ ਨਹੀਂ ਪੁੱਛਦੀ ਕਿ ਕੰਧ ਕਿੰਨੀ ਪਥਰੀਲੀ ਹੈ।  
ਉਸ ਨੇ ਲਿਓ ਤਾਲਸਟਾਏ ਦੇ ਟੋਪ ਵਰਗਾ ਟੋਪ ਤਾਂ ਖਰੀਦ ਲਿਆ ਪਰ ਉਸ ਵਰਗਾ ਸਿਰ ਕਿੱਥੋਂ ਖਰੀਦੇਗਾ।  
ਸਿਆਣੇ ਹੱਥਾਂ ਵਿੱਚ ਸੱਪ ਦੀ ਜ਼ਹਿਰ ਕੁਝ ਨਹੀਂ ਕਰ ਸਕਦੀ। ਮੂਰਖ ਦੇ ਹੱਥਾਂ ਵਿੱਚ ਸ਼ਹਿਦ ਵੀ ਨੁਕਸਾਨ ਪਹੁੰਚਾ ਸਕਦਾ ਹੈ।  
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ  
ਅੰਨਿਆਂ ਚ ਕਾਣਾ ਰਾਜਾ।  
ਕਮਲੀ ਕੁੜੀ ਦੁਪਿਹਰੇ ਗਿੱਧਾ।  
ਡਿੱਗੀ ਗਧੇ ਤੋਂ ਗੁੱਸਾ ਘੁਮਿਆਰ 'ਤੇ।  
ਮੁੜ ਘੁੜ ਖੋਤੀ ਬੋਹੜ ਥੱਲੇ।  
ਅੰਨਾ ਵੰਡੇ ਸ਼ੀਰਨੀ, ਮੁੜ ਘੁੜ ਆਪਣਿਆਂ ਨੂੰ ਦੇਵੇ।  
ਛੱਜ ਤਾਂ ਬੋਲੇ, ਛਾਣਨੀ ਕਿਉ ਬੋਲੇ, ਜਿਹਦੇ ਆਵਦੇ ਚ 3200 ਮੋਰੀਆਂ।  
ਨਾਤੀ ਧੋਤੀ ਰਹਿ ਗਈ, ਮੂੰਹ 'ਤੇ ਮੱਖੀ ਬਹਿ ਗਈ।  
ਜਿਹੋ ਜਿਹਾ ਜੱਕਾ,ਓਹੋ ਜਿਹੀਆਂ ਜੱਕੇ ਦੀਆਂ ਸੁਆਰੀਆਂ  
ਜੇ ਆਪਣੀ ਕੁੱਕੜੀ ਚੰਗੀ ਹੋਵੇ, ਗੁਆਂਢੀਆਂ ਦੇ ਘਰ ਆਂਡੇ ਕਿਯੋੰ ਦੇਵੇ  
ਦੁੱਧ ਤੇ ਬੁੱਧ ਫਿਟਦਿਆਂ ਦੇਰ ਨਹੀਂ ਲੱਗਦੀ  
ਟਕੇ ਦੀ ਬੁੜੀ,ਧੇਲਾ ਸਿਰ ਮਨਾਈ।  
ਸੂਲ ਲੱਗਣ ਤੇ ਕਿੱਕਰ ਪੁੱਟਣ ਨੀ ਤੁਰੀਦਾ  
ਖੁਰਪਾ ਕੋਈ ਹਥਿਆਰ ਨੀਂ,ਮਿੰਟੂ ਕਿਸੇ ਦਾ ਯਾਰ ਨੀਂ।  
ਬੋਲ ਬਿਗਾੜੇ ਮਿੰਨਾ ਪਿੰਡ ਉਜਾੜੇ  
ਜਿਹੜਾ ਲਾਹੌਰ ਨੀ ਰੱਜਿਆ, ਉਹ ਪਸ਼ੌਰ ਵੀ ਨੀ ਰੱਜਦਾ  
ਸਾਰੰਗੀ ਦਾ ਪਤਾ ਉਸ ਦੇ ਸੁਰਾਂ ਤੋਂ ਲੱਗਦਾ ਹੈ।  
ਲੜਨ ਗੋਲੀਆਂ ਤੇ ਨਾਂ ਸਰਦਾਰਾਂ ਦੇ  
ਉਹ ਦਿਨ ਡੁੱਬਾ, ਜਦ ਘੋੜੀ ਚੜ੍ਹਿਆ ਕੁੱਬਾ  
ਜਿਆਦਾ ਕਹਿਣ ਲਈ ਜਿਆਦਾ ਬੋਲਣ ਦੀ ਲੋਡ਼ ਨਹੀਂ ਹੁੰਦੀ…  
ਜੇ ਚੋਰ ਨਾਲ ਦੋਸਤੀ ਹੋਵੇ ਤਾਂ ਆਪਣੀ ਮੱਝ ਨੂੰ ਰੱਸਾ ਪਾ ਕੇ ਰੱਖਣਾ ਚਾਹੀਦਾ ਹੈ/ ਜੇ ਘੱਗਰੀ ਪੱਤਿਆਂ ਦੀ ਬਣੀ ਹੋਵੇ ਤਾਂ ਬੱਕਰੀ ਨਾਲ ਸਹੇਲਪਣਾ ਨਾ ਪਾਵੋ  
ਪੌੜੀ ਫੜਨ ਵਾਲਾ ਵੀ ਚੋਰ ਜਿੰਨਾ ਹੀ ਮਾੜਾ ਹੁੰਦਾ ਹੈ  
ਜੇ ਗਧਾ ਯਾਤਰਾ ਤੇ ਚਲਾ ਜਾਵੇ ਤਾਂ ਘੋੜਾ ਬਣ ਕੇ ਵਾਪਸ ਨਹੀਂ ਮੁੜਦਾ  
ਜੇ ਤੁਹਾਡੇ ਤਰਕਸ ਵਿੱਚ ਤੀਰ ਨਾ ਹੋਵੇ ਤਾਂ ਨਿਸ਼ਾਨੇ ਵਾਜਾਂ ਨਾਲ ਨਹੀਂ ਤੁਰਨਾ ਚਾਹੀਦਾ  
ਜਦੋਂ ਚੂਹਾ ਬਿੱਲੀ ਨੂੰ ਲਲਕਾਰੇ ਮਾਰੇ ਤਾਂ ਸਮਝੋ ਉਹ ਖੁੱਡ ਦੇ ਨੇੜੇ ਖੜੋਤਾ ਹੈ  
ਕਮਲਾ ਨਾ ਮਰੇ, ਕਮਲੇ ਦੀ ਮਾਂ ਮਰੇ, ਮਤਾ ਹੋਰ ਇਹੋ ਜਿਹਾ ਜੰਮ ਧਰੇ  
ਤਾਇਆ ਤੇਲੂ ਵੀ ਠੀਕ ਹੈ ਅਤੇ ਚਾਚੀ ਚਿੰਤੀ ਵੀ ਗਲਤ ਨਹੀਂ (ਦੋਗਲੀ ਗੱਲ ਕਰਨੀ )  
ਜੇ ਮੈਂ ਜਾਣਦੀ ਤਿਲਾਂ ਨੇ ਡੁੱਲ ਜਾਣਾ, ਸੰਭਲ ਕੇ ਬੁੱਕ ਭਰਦੀ  
ਤੁਰੀ ਵਜੀਰ ਨਾਲ, ਮੁੜੀ ਫਕੀਰ ਨਾਲ  
ਦੇਖਣ ਤਾਂ ਅੱਖਾਂ ਜੰਮਦਿਆਂ ਸਾਰ ਹੀ ਲੱਗ ਪੈਂਦੀਆਂ ਨੇ ਪਰ ਇਹਨਾਂ ਨੂੰ ਖੁੱਲਦਿਆਂ-ਖੁੱਲਦਿਆਂ ਕਈ ਵਾਰ ਉਮਰਾਂ ਬੀਤ ਜਾਂਦੀਆਂ ਨੇ  
ਜੇ ਦਿਸ਼ਾ ਹੀ ਗਲਤ ਹੋਵੇ ਤਾਂ ਤੇਜ ਰਫਤਾਰ ਕਿਸੇ ਕੰਮ ਨਹੀਂ ਆਉਂਦੀ  
ਬੰਦਿਆ ਤੇਰੀਆਂ 10 ਦੇਹਾਂ, ਇੱਕੋ ਗਈ ਵਿਹਾ, 10 ਕਿੱਧਰ ਗਈਆਂ  
ਅਸਾਧਾਰਨ ਦਾਅਵਿਆਂ ਲਈ ਅਸਾਧਾਰਨ ਸਬੂਤਾਂ ਦੀ ਲੋੜ ਹੁੰਦੀ ਹੈ।  
ਖਾਣਾ ਖਾਧਾ ਤੇ ਪਤਲ ਪਾਣੀ  
ਖਾਣਾ ਹਲਵਾਈਆਂ ਦੇ, ਭੌਂਕਣਾ ਕਸਾਈਆਂ ਦੇ  
ਖਾਣ ਪੀਣ ਨੂੰ ਦੋ ਮੰਨੀਆਂ, ਕੰਮ ਕਰਨ ਨੂੰ ਬਾਹਵਾਂ ਭੰਨੀਆਂ  
ਖਾਣ ਨੂੰ ਗੱਲਾ, ਤੇ ਮਾਰ ਨੂੰ ਕੱਲਾ(ਈ)  
ਖਾਏ ਪੀਵੇ ਹੋਵੇ ਮੋਟਾ, ਅੰਤ ਅਖਾਏ ਦਾਦੇ ਦਾ ਪੋਤਾ  
ਸੱਪ ਦੇ ਮੂੰਹ ਚ ਕਿਰਲੀ, ਖਾਏ ਤਾਂ ਕੋਹੜਾ, ਛੱਡੇ ਤਾਂ ਅੰਨ੍ਹਾ  
ਖਾਈਏ ਮਨ ਭਾਉਂਦਾ, ਪਾਈਏ/ਹੰਢਾਈਏ ਜਗ ਭਾਉਂਦਾ  
ਖਾਵੇ ਬਕਰੀ ਵਾਂਗ, ਸੌਂਵੇਂ ਲਕੜੀ ਵਾਂਗ  
ਖਾਈਏ ਦਾਲ ਜਿਹੜੀ ਨਿਭੇ ਨਾਲ  
ਗੁੜ ਗੁੜ ਆਖਿਆਂ ਮੂੰਹ ਮਿੱਠਾ ਨਹੀਂ ਹੁੰਦਾ  
ਖੋਤੇ ਨੂੰ ਲੂਣ ਦਿਓ, ਕਹਿੰਦਾ ਮੇਰੇ ਕੰਨ ਪੁਟਦੇ ਜੇ  
ਖ਼ੈਰ ਕਲੰਦਰਾਂ, ਹੁੱਜਾਂ ਬਾਂਦਰਾਂ  
ਖੇਤੀ ਖਸਮਾਂ ਸੇਤੀ  
ਖ਼ੂਨ ਨਾਲ ਖੂਨ ਨਹੀਂ ਧੋਈਦਾ  
ਖੂਹ ਪਿਆ ਵਹਿੜਕਾ (ਜਾਨਵਰ/ਬੈਲ) ਖੱਸੀ ਕਰ ਲਓ  
ਖੂਹ ਪਿਆ ਥਾਲ, ਨਾ ਮਿਹਣਾ ਨਾ ਗਾਲ (ਜਦ ਕੰਮ ਇੰਨਾ ਵਿਗੜ ਜਾਵੇ ਕਿ ਉੱਕਾ ਹੀ ਸੌਰ ਨਾ ਸਕੇ ਫਿਰ ਪਛਤਾਉਣ ਦਾ ਕੀ ਲਾਭ)  
ਖਾਈ ਭਲੀ ਕਿ ਜਾਈ ਭਲੀ  
ਖਾ ਗਏ ਰੰਗ ਲਾ ਗਏ, ਜੋੜ ਗਏ ਸੋ ਰੋੜ੍ਹ ਗਏ/ਖਾਧਾ ਪੀਤਾ ਲਾਹੇ ਦਾ, ਬਾਕੀ ਨਾਦਰਸ਼ਾਹੇ ਦਾ  
ਖੱਡ, ਵੱਢ ਤੇ ਗੱਡ ਭਰੇ ਹੀ ਸੁਹਾਂਦੇ ਹਨ  
ਆਦਮੀ ਤੇ ਔਰਤ ਦਾ ਰਿਸ਼ਤਾ ਖ਼ੂਬ, ਵਾ ਨ ਲੱਗਣ ਦੇਵੇ ਟਾਇਰ, ਬੱਸ ਸਪੋਰਟ ਰੱਖੇ ਟਿਊਬ / ..ਰੱਖਿਆ ਕਰੇ ਟਾਇਰ ਪੂਰੀ, ਜੇ ਸਪੋਰਟ ਰੱਖੇ ਟਿਊਬ  
ਗੋਹ ਨੂੰ ਮਿਲੀ ਗੋਹ, ਜਿਹੋ ਜੀ ਉਹ, ਓਹੋ ਜਿਹੀ ਉਹ!!

* * *

1. In the Punjabi proverb **ਆਪਾ ਭੂਲੀ ਨਾਨਕਾ, ਵ੍ਯਾਪਨ ਸਬੈ ਰੋਗ** , it highlights the idea of self-forgetfulness leading to widespread problems or afflictions. The phrase can be translated as “Forgetting oneself, Nanak, leads to all maladies.” In a metaphorical sense, it suggests that losing awareness or understanding of one’s true self or one’s duties can result in various troubles or sufferings. Ego is forgotten (self is lost), and as a result, one becomes affected by worldly sufferings (diseases, problems, sorrows) because there is no self-awareness or resistance left. (Explanation by AI)

---

<div class="post-metadata">

### Author: ![Bathinda\_Helper](https://www.bathindahelper.com/user_avatar/www.bathindahelper.com/bathinda_helper/32/12851_2.png) [@Bathinda\_Helper](https://www.bathindahelper.com/u/Bathinda_Helper)
#### Post date: [December 7, 2024, 7:42am UTC](https://www.bathindahelper.com/t/favourite-punjabi-proverbs-quotes-etc/4717/6 "2024-12-07T07:42:39Z")

</div>

#### Ladies Good

- ਔਰਤਾਂ ਘਰਾਂ ਦੀਆਂ ਦੋਲਤਾਂ।
- ਸੋ ਮਰਦ ਤੇ ਘਰ ਡੇਰਾ, ਇੱਕ ਰੰਨ ਤੇ ਘਰ ਮੇਰਾ।
- ਰੰਨ ਤਾਂ ਮਰਦ ਦੇ ਚੁੱਲ੍ਹੇ ਦੀ ਜੂਨ ਹੈ।
- ਰੰਨ ਨੂੰ ਤੇ ਅੰਨ ਨੂੰ ਕਦੇ ਨਿੰਦਣਾ ਨਹੀਂ ਚਾਹੀਦਾ।
- ਕਾਲ ਦੀ ਬੱਧੀ ਨਾ ਮੰਗਿਆ, ਪਰ ਬਾਲ ਦੀ ਬੱਧੀ ਮੰਗਿਆ।
- ਘਰ ਆਗਆ ਨਾ ਦਵੇ/ਘਰ ਆਖੇਆ ਨ ਮਨੇ, ਭੁੱਲੀ ਨੀ ਵਿਹਾਰਾ ਤੋਂ।
- ਮਾਂਵਾਂ ਧੀਆਂ ਲੜਦੀਆਂ, ਲੋਕੀ ਕਹਿਣ ਗਲਾਂ ਕਰਦੀਆਂ।/ ਮਾਵਾਂ ਧੀਆਂ ਮੇਲਣਾ, ਪਿਓ ਪੁੱਤ ਜਾਨੀ। ਇਹ ਚਾਰੋਂ ਕੱਠੇ ਕੌਣ ਕਰੇ ਹਾਨੀ?
- ਮਾਵਾਂ ਠੰਢੀਆਂ ਛਾਵਾਂ। / ਮਾਂ ਰਾਜ਼ੀ ਤੇ ਰੱਬ ਰਾਜ਼ੀ। / ਮਾਵਾਂ ਦੇ ਪੇਰਾ ਹੇਠ ਜੰਨਤ ਹੈ। / ਮਾਂ ਪੱਥਰ ਦੀ ਵੀ ਨਹੀਂ ਮਾਨ/ਹੋਵੇ ਤਾ ਵੀ ਆਸਰੇ।
- ਪਿਓ ਲੱਖੀ ਮੰਦਾ, ਮਾਂ ਭਟਿਆਰੀ ਚੰਗੀ।
- ਜਨਾ ਜ਼ਨਾਨੀ ਦੇ ਸਿਰ ਤੇ ਜਨਾ ਹੁੰਦਾ ਹੈ।
- ਰੰਡੀ ਤਾਂ ਰੰਡੇਪਾ ਕੱਟ ਲੇ, ਪਰ ਲੋਕ ਕੱਟਣ ਨਹੀਂ ਦਿੰਦੇ।
- ਆਪਣੇ ਭਾਣੇ ਰੋਂਦੀ, ਲੋਕਾਂ ਭਾਣੇ ਗਾਉਂਦੀ।/ ਬੁੱਢੜੀ ਪਾਵੇ ਕੀਰਨੇ, ਲੋਕੀਂ ਸਮਝਣ ਗੀਤ ਗਾਉਂਦੀ।

#### Ladies Neutral

- ਗ਼ਰੀਬ ਦੀ ਜੋਰੂ, ਜਣੇ ਖਣੇ ਦੀ ਭਾਬੀ।
- ਨੰਗੇ ਮੂੰਹ ਦਾ ਮੁੱਲ ਪੁੱਛਦਾ, ਮੁੰਡਾ ਬਟੂਆ ਹੱਥਾਂ ਵਿਚ ਫੜ ਕੇ।
- ਕਰ ਪਰਾਈਆਂ ਤੇ ਆਉਣਗੀਆਂ ਜਾਈਆਂ।
- ਧੀਏ ਗੱਲ ਸੁਣ, ਨੂੰਹੇਂ ਕੰਨ ਕਰ।
- ਸਾਂਝਾ ਬਾਪ ਪਿੱਟੇ ਨਾ ਕੋਈ।
- ਅੱਗੋਂ ਤੇਰੇ ਭਾਗ ਨੀ ਲੱਛੀਏ।/ ਧੀਆਂ ਤੋਂ ਨ ਡਰੀਏ, ਧੀਆਂ ਦੇ ਲੇਖਾਂ ਤੋਂ ਡਰੀਏ।/ ਧੀ ਤੇ ਜਮੀਨ ਦਾ ਵੱਟਿਆ ਪੈਸਾ ਮਾੜਾ ਹੁੰਦੈ ਐ।
- ਪੁੱਤਰ ਹੋਵੇ ਨਾਦਾਨ ਤੇ ਬੇਹ ਸਮਝਾਈਏ, ਧੀ ਹੋਵੇ ਨਾਦਾਨ ਤੇ ਨਦੀ ਰੁੜਾਈਏ।
- ਭਾਈ ਭੈਣ ਦੀ ਇੱਜਤ ਦਾ ਰਾਖਾ ਹੁੰਦਾ ਹੈ।
- ਮਰਦ ਦੀ ਜੁੱਤੀ ਦੀ ਵੀ ਬਰਕਤ ਹੈ।
- ਮਰਦ ਤੇ ਘੋੜੇ ਕਦੇ ਬੁੱਢੇ ਨਹੀਂ ਹੁੰਦੇ।
- ਪੁੱਤਰ ਵਿਆਹੀਏ ਵਾਰ ਵਾਰ, ਧੀ ਵਿਆਹੀਏ ਇੱਕੋ ਵਾਰ।
- ਡੋਲੀ ਕੱਢਨ ਮਾਪੇ, ਤੇ ਮੰਜੀ ਕੱਢਨ ਸਹੁਰੇ।
- ਔਰਤ ਮਰੀ ਤਾਂ ਗਿੱਟੇ ਦੀ ਸਟ, ਮਰਦ ਮਰੇ ਤਾ ਸਿਰ ਦੀ ਸਟ।
- ਰੰਨ ਟੋਹਵੇ ਜੇਬ, ਮਾਂ ਟੋਹਵੇ ਪੇਟ।
- ਦਰ ਬੈਠੀ ਲੱਖ ਦੀ, ਬਾਹਰ ਗਈ ਕੱਖ ਦੀ।
- ਅਧਲ ਗਈਆਂ ਨੂੰ ਦਾਜ਼ ਕਿਹਾ।
- ਕੰਨਤਾਂ ਬਾਝ ਨਹੀ ਸੋਹੰਦੀਆਂ ਨਾਰਾਂ, ਪਾਵੇਂ ਲੱਖ ਹੂਰਾਂ ਤੇ ਪਰੀਆਂ।
- ਭੈੜਾ ਕੀਤਾ, ਖਸਮ ਨੂੰ ਗਾਲ।
- ਸੋਹਣੀ ਰੰਨ, ਜਾਨ ਦਾ ਅਜ਼ਾਬ।
- ਪੁੱਤਰ ਹੋਵੇ ਚੰਗਾ ਤੇ ਨੂੰਹ ਕਿਵੇਂ ਹੋਵੇ ਮੰਦੀ (ਲੜੇ ਕਿਉਂ)?
- ਪੁੱਤਰਾਂ ਦੀਆਂ ਮਾਵਾਂ ਦੇ ਵੱਡੇ ਵੱਡੇ ਜੇਰੇ।
- ਜਭਲ ਪੁੱਤ ਨ ਜਮੀਏ, ਧੀ ਅੰਨ੍ਹੀ ਚੰਗੀ।
- ਓਹੀ ਨਾਰ ਸੁਲੱਖਣੀ, ਜੇਹੜੀ/ਜਿਹਨੇ (ਪਹਿਲਾਂ) ਜਾਇ ਲੱਛਮੀ।
- ਜੱਟਾ ਤੇਰੇ ਨਾਲ ਬੁਰੀ ਹੋਈ, ਘਰੇ ਓੰਦਿਆਂ ਨੂੰ ਕੁੜੀ ਹੋਈ।
- ਕੁੜੀ ਦੀ ਕੁੜੀ ਮਰ ਗਈ, ਕੁੜੀ ਕੁੜੀਆਂ ਵਿੱਚ ਰਲ ਗਈ।
- ਧੀ ਅਣਭਾਉਣਾ ਪਰੋਹਣਾ ਹੈ।
- ਪੁੱਤਰਾਂ ਬਾਝ ਨਹੀ ਸੋਹੰਦੀਆਂ ਮਾਵਾਂ।
- ਰੀਸਨ ਪੁੱਤਰ ਨਹੀਂ ਜੰਮਦੇ ਹੋਰ ਸੱਭ ਗੱਲਾਂ।
- ਜਿੰਨਾ ਨਹਾਈ/ਨ੍ਹਾਇ ਓਨਾ ਪੁਣ/ਪੁੰਨ।
- ਨਾਲ ਬੇਗਾਨੇ ਜ਼ਨਾਨੀ ਤੋਰ ਕੇ, ਰੱਖੀਏ ਨਾ ਝਾਕ, ਦੇ ਜੂ ਠੀਕ ਮੋੜ ਕੇ।
- ਧੰਨ ਜਿਗਰਾ ਨਾਈ ਦਾ, ਜਿਨ੍ਹੇ ਨੈਣ ਜੱਟਾਂ ਨਾਲ ਤੋਰੀ।
- ਕੌਣ ਕੌਣ ਹੋਈਆਂ ਰੰਡੀਆਂ, ਛੜੇ ਬੈਠ ਕੇ ਸਲਾਹਾਂ ਕਰਦੇ।

#### Ladies Bad

- ਆਦਮੀਆਂ ਦੀ ਦੂਰ ਬਲਾ, ਜੇ ਤਿੰਵੀਆਂ ਨੂੰ ਖੋਇ ਖੁਦਾ।
- ਹੋਲੀ ਖੇਡੀ ਤੂੰ ਬਥੇਰੀ ਬੇਗਾਨੀਆਂ ਨਾਲ, ਸਾਡੇ ਵੇਲੇ ਰੰਗ ਮੁਕਯਾ।
- ਇਕ ਝੋਟੀ ਪਹਾੜੀ, ਦੂਜੀ ਜਠੇਰਿਆਂ ਸਿਰ ਚਾੜੀ।/ ਉਹ ਉਜੜੀਆਂ ਭਰਜਾਈਆਂ ਬਲੀ/ਵਲੀ (ਬਲਸ਼ਾਲੀ) ਜਿਨ੍ਹਾਂ ਦੇ ਜੇਠ।
- ਗੱਲੀਂ ਬਾਤੀਂ ਮੈਂ ਵੱਡੀ ਕਰਤੂਤੀਂ ਵੱਡੀ ਜਠਾਣੀ।
- ਪੱਲੇ ਨਹੀਂ ਧੇਲਾ, ਕਰਦੀ ਮੇਲਾ ਮੇਲਾ।/ ਸਿਰੋ ਗੰਜੀ, ਹੱਥ ਕੰਘੀਆਂ ਦਾ ਜੋੜਾ।
- ਆਉਣ ਪਰਾਈਆਂ ਜਾਈਆਂ, ਵਿਚਾਰਨ ਸਗਿਆਂ ਭਾਈਆਂ।
- ਕਮਲੀ ਕੁੜੀ ਦੁਪਿਹਰੇ ਗਿੱਧਾ।/ ਕਮਲੀ ਸੋਹਰੇ ਜਾਂਦੀ ਨੀ, ਜਾਂਦੀ ਹੈ ਤੇ ਫੇਰ ਆਉਂਦੀ ਨਹੀਂ
- ਡਿੱਗੀ ਖੋਤੇ ਤੋਂ, ਗੁੱਸਾ ਘੁੰਮਿਆਰ ਤੇ।
- ਸਸ ਨਾ ਨਨਾਣ, ਨੂੰਹ ਆਪੇ ਹੀ ਪ੍ਰਧਾਨ।
- ਸੱਸ ਪਿੱਟਣੀ ਮੈਂ ਲਹਿੰਗਾ ਪਾ ਕੇ, ਜੱਗ ਭਾਵੇਂ ਲਾਵੇ ਤੋਹਮਤਾਂ।/ ਅੱਜ ਮੈਂ ਸੱਸ ਕੁਟਨੀ, ਕੁਟਨੀ ਸੰਦੂਖਾ ਦੇ ਓਹਲੇ।
- ਸੱਸ ਦੀ ਦੁਖੱਲੀ ਜੁੱਤੀ ਨੂੰ, ਸਹੁਰਾ ਨਿੱਤ ਪਟਿਆਲੇ ਜਾਵੇ।
- ਫੋੜਾ ਕਸੂਤੀ ਥਾਂ ਤੇ, ਅੱਗੋਂ ਸੋਹਰਾ ਵੈਦ।/ਫੁੰਸੀ ਹੋਈ ਕਸੁਤੀ ਥਾਂ ਤੇ, ਮੁਹਰੋਂ ਸਹੂਰਾ ਹਕੀਮ।
- ਅੱਗ ਲੈਣ ਆਈ ਤੈ ਘਰ ਵਾਲੀ ਬਣ ਬੈ ਗਈ।
- ਕੀ ਲਗਦੇ ਸੰਤੀਏ ਤੇਰੇ, ਜਿਨ੍ਹਾਂ ਨੂੰ ਰਾਤੀਂ ਖੰਡ ਪਾਈ ਸੀ।
- ਮੁੰਡਾ ਮੋਹ ਲਿਆ ਤਵੀਤਾਂ ਵਾਲ਼ਾ, ਦਮੜੀ ਦਾ ਸੱਕ ਮਲ਼ ਕੇ।
- ਰੋਂਦੀ ਯਾਰਾਂ ਨੂੰ, ਲੈ ਕੇ ਨਾਮ ਭਰਾਵਾਂ ਦਾ।
- ਅੰਨ੍ਹਿਆਂ ਦੀਆਂ ਵੋਹਟੀਆਂ ਨੂੰ ਸਿੰਗਾਰ ਨਾਲ ਕੀਹ।
- ਸੂਰਮਾ ਹਰ ਟੈਮ ਪਾਈ ਰੱਖਦੀ, ਖੁਸ਼ ਮਾਹੀ ਨੂੰ ਕਰਨ ਦੀ ਮਾਰੀ।
- ਸਾਹਿਬਾਂ ਪੜ੍ਹੇ ਪੱਟੀਆਂ, ਮਿਰਜ਼ਾ ਪੜ੍ਹੇ ਕੁਰਾਨ। ਵਿੱਚ ਮਸੀਤ ਦੇ ਲੱਗੀਆਂ, ਜਾਣੇ ਕੁਲ ਜਹਾਨ।
- ਬੁਲਯਾ ਮੈਂ ਨੀ ਮੁੜਦੀ ਰਾਂਝਣ ਤੋਂ, ਚਾਹੇ ਪਿਓ ਦੇ ਪਿਓ ਦਾ ਪਿਓ ਆ ਜਾਏ।
- ਛੱਡ ਰੰਨਾਂ ਦੀ ਦੋਸਤੀ, ਖੂਰੀਆਂ ਜਿਨ੍ਹਾਂ ਦੀ ਮਤ, ਹੱਸ-ਹੱਸ ਲੋਦੀਆਂ ਯਾਰੀਆਂ, ਪਿੱਛੋਂ ਰੋ-ਰੋ ਦਿੰਦੀਆਂ ਦੱਸ।
- ਇੱਕ ਵਾਰੀ ਬਿੰਦੀ ਸੁਖੀ ਲਾਕੇ ਤੋਰ ਦੇਣੀ, ਭਾਵੇਂ ਜਾਂਦੀ ਰੰਡੀ ਹੋ ਜਾਵੇ। / ਲਾਗੀਆਂ ਨੂੰ ਤਾਂ ਲਾਗ ਤੋਂ ਮਤਲਬ, ਭਾਵੇਂ ਜਾਂਦੀ ਰੰਡੀ ਹੋ ਜਾਵੇ।
- ਨਵਿਆਂ ਦੇ ਸੰਗ ਲੱਗ ਕੇ, ਭੁੱਲ ਗਈ ਯਾਰ ਪੁਰਾਣੇ।
- ਮੇਰੀ ਲਗਦੀ ਕਿਸੇ ਨਾ ਦੇਖੀ, ਟੁੱਟਦੀ ਨੂੰ ਜੱਗ ਜਾਣਦਾ।
- ਗੱਲ ਸੋਚ ਕੇ ਕਰੀਂ ਠਾਣੇਦਾਰਾ, ਅਸਾਂ ਨਹੀਂ ਕਨੌੜ ਝੱਲਣੀ।/ ਚੁੱਕੀ ਹੋਈ ਨੰਬਰਦਾਰ/ਪੰਚਾਂ ਦੀ, ਥਾਣੇਦਾਰ ਤੋਂ ਉੱਚੀ ਬੋਲੇ।
- ਲੰਡਾ ਲੂਚਾ ਚੌਧਰੀ ਗੁੰਡੀ ਰਣ ਪ੍ਰਧਾਨ।
- ਕੋਹ ਨ ਚਲੀ, ਬਾਬਾ ਧਿਆਇ।
- ਬਾਹਮਣ ਸਰਾਦੀਂ, ਤੇ ਤੀਮੀ ਵਿੱਚ ਮੇਲ ਦੇ, ਕਾਟੋ ਵਾਂਗੂੰ ਫੁੱਲਾਂ ਤੇ, ਫਿਰਨ ਜਿਵੇਂ ਖੇਲ੍ਹਦੇ।
- ਆਪੇ ਮੈਂ ਰੱਜੀ ਪੁਜੀ ਆਪੇ ਮੇਰੇ ਬੱਚੇ ਜੀਣ।/ ਆਪੇ (ਬੀਬੀ) ਪੈਰੀ ਪੇਨਾ ਆਪੇ (ਬੀਬੀ) ਬੁਡ ਸੁਹਾਗਣ।
- ਪੇਕੇ ਮਰਿ ਨਾ ਸੋਹਰੇ, ਡੁਬ ਮਰੀ ਨਨਯੋਰੇ।
- ਓ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ।
- ਗਲਾਂ ਵਾਲੀ ਜੱਟੀ, ਨ ਦੁੱਧ ਨ ਲੱਸੀ।
- ਓ ਚੁੱਲ੍ਹਾ ਵੀਰਾਨ, ਜਿੱਥੇ ਧੀ ਪਰਧਾਨ।
- ਸਿਰ ਤੇ ਗੁੱਤ ਤੇ ਕੁਛਰੀ ਬਾਲ, ਮੈਨੂੰ ਕਿਸਦੀ ਪਰਵਾ।
- ਸੇਵਾ ਕਰੇ ਨੂੰਹ ਭੋਲੀ, ਸੁੱਤੀ ਸੱਸ ਜਗਾ ਕੇ, ਦਵੇ ਨੀਂਦ ਦੀ ਗੋਲੀ।/ ਰੰਨਾ ਦੀ ਗੁੱਤ/ਖੁਰੀ ਪਿੱਛੇ ਮੱਤ।/ ਔਰਤ ਦੀ ਮੱਤ ਗਿੱਚੀ ਪਿੱਛੇ।
- ਰੰਨ ਦੇ ਮੁਰੀਦ ਦਾ ਮੂੰਹ ਸ਼ਰਮਿੰਦਾ।/ ਰੰਨਾਂ ਦੀ ਜਾਤ ਬੇਵਫ਼ਾ ਹੈ।/ ਰੰਨ ਦੋ ਧਾਰੀ ਛੁਰੀ ਹੁੰਦੀ ਏ।
- ਰੰਨ ਦੀ ਜ਼ਿੱਦ ਔਖੀਆਂ ਕਰਨ ਵਾਲੀ ਹੁੰਦੀ ਹੈ।
- ਰੰਨ ਤੋਂ ਰੰਨ ਚਿੜੇ, ਓਹਤੋਂ ਖੁਦਾ ਡਰੇ।
- ਸੋਕਨ ਦਿਲ ਦਾ ਰੋਗ। / ਸੋਕਨ ਮਿੱਟੀ ਦੀ ਵੀ ਨਹੀ ਮਾਨ।/ ਸੋਕਨ ਦੇ ਸੋ ਕਨ।/ ਸੋਕਨ ਸਹੇਲੀ ਨਹੀਂ, ਦੁਸ਼ਮਨ ਬੇਲੀ ਨਹੀਂ।
- ਵੇਹਲੀ ਰੰਨ ਸ਼ੈਤਾਨ ਦਾ ਚਰਖਾ।
- ਨਵੀਂ ਜੁੱਤੀ ਨਵੀਂ ਰੰਨ, ਦੁੱਖ ਦੇੰਦੀਆਂ ਹਨ।
- ਕੁਝ ਦਿਨ ਰੰਨ ਤੇ ਕੁਝ ਦਿਨ ਧਨ।
- ਖਾਣਾ ਖਸਮ ਦਾ ਤੇ ਗੀਤ ਮਾਪਿਆਂ ਦੇ।
- ਓਹੋ ਰਾਣੀਆਂ ਜੋ ਖਸਮਾਂ ਭਾਣੀਆਂ।
- ਮਖੀ, ਮੱਛੀ, ਇਸਤਰੀ, ਤਿੰਨ ਜਾਤ ਕਜ਼ਾਤ।
- ਨੋਹ ਮੰਜੇ, ਸੱਸ ਧੰਦੇ ਕੋਈ ਦਿਹਾੜਾ ਸੁੱਖ ਦਾ ਨਾ ਲੰਘੇ।/ ਪੀੜਾ ਹਿੱਲੇ ਪਰ ਨੂੰਹ/ਨੋਹ ਨਾ ਹਿੱਲੇ।
- ਧੀ ਕਿਸੇ ਦੀ ਮੰਦੀ ਨਹੀਂ, ਤੇ ਨੂੰਹ/ਨੋਹ ਕਿਸੇ ਦੀ ਚੰਗੀ ਨਹੀਂ।/ ਸੱਸ ਕਿਸੇ ਦੀ ਚੰਗੀ ਨਹੀਂ, ਤੇ ਮਾਂ ਕਿਸੇ ਦੀ ਮੰਦੀ ਨਹੀਂ।
- ਸੱਕੀ ਮਾਂ ਬਣਾਈ ਸੱਸ, ਓਹਨੁ ਮੱਠੀ ਮੱਠੀ ਕਸ।
- ਬਦਲ ਦੀ ਧੁੱਪ ਬੁਰੀ ਤੇ ਮਾਤਰਾਈ ਦੀ ਝਿੜੱਕ ਬੁਰੀ।
- ਮਾਂ ਮਾਤਰਾਈ ਤੇ ਪਿਉ ਕਸਾਈ।
- ਉਹ ਕਿ ਜੋੜੇ ਜੰਮੂ, ਜਿਹੜੀ ਫੇਰਿਆਂ ਤੇ ਬੈਠੀ ਪੱਦੀ (ਪੱਦ ਮਾਰੀ) ਜਾਂਦੀ ਆ।
- ਬਾਂਝ ਚੰਗੀ, ਇਕਵੰਜ ਬੁਰੀ।
- ਮਾਂ ਨਾਲੋਂ ਧੀ ਸਿਆਣੀ, ਕੱਚੇ ਰੀਝੇ ਪਾਵੇ ਪਾਣੀ।
- ਬੰਦਾ ਕਹੀ ਨਾਲ ਘਰ ਨੀ ਢਾ ਸਕਦਾ, ਤੇ ਜਨਾਨੀ ਸੂਈ ਨਾਲ ਢਾ ਦੇਂਦੀ ਐ
- ਬਾਹਮਣੀ ਲਕੀਰ ਕਢ੍ਹ ਗਈ, ਕਹਿੰਦੀ ਜੱਟਾਂ ਦੇ ਮੇਲ ਨੀ ਜਾਣਾ।
- ਰੰਡੀ ਦਾ ਜਮਾਈ, ਕਦੀ ਨ ਬਣੀ ਭਾਈ॥
- ਮੱਝ ਮੰਡੀ ਦੀ, ਤੇ ਧੀ ਰੰਡੀ ਦੀ ਨਾਲੋਂ, ਐਵੇਂ ਹੀ ਚੰਗਾ।/ ਆਲੂ ਨਾਲੋਂ ਗੰਡਾ ਚੰਗਾ, ਬਲਾਡੇ ਨਾਲੋਂ ਰੰਡਾ ਚੰਗਾ।

---

<div class="post-metadata">

### Author: ![system](https://www.bathindahelper.com/user_avatar/www.bathindahelper.com/system/32/12901_2.png) [@system](https://www.bathindahelper.com/u/system)
#### Post date: [July 28, 2026, 6:03am UTC](https://www.bathindahelper.com/t/favourite-punjabi-proverbs-quotes-etc/4717/12 "2026-07-28T06:03:37Z")

</div>



---

<div class="post-metadata">

### Author: ![Bathinda\_Helper](https://www.bathindahelper.com/user_avatar/www.bathindahelper.com/bathinda_helper/32/12851_2.png) [@Bathinda\_Helper](https://www.bathindahelper.com/u/Bathinda_Helper)
#### Post date: [August 12, 2026, 6:12am UTC](https://www.bathindahelper.com/t/favourite-punjabi-proverbs-quotes-etc/4717/13 "2026-08-12T06:12:43Z")

</div>

### Sorted

- ਇਸਬਗੋਲ, ਕੁਝ ਨਾ ਬੋਲ/ ਫੋਲ।
- ਕਦੇ ਤੋਲਾ, ਕਦੇ ਮਾਸਾ, ਤੇਰੀ ਗੱਲ ਦਾ ਕੀ ਭਰਵਾਸਾ।
- ਦਿਲ ਵਿੱਚ ਹੋਵੇ ਸੱਚ, ਕੋਠੇ ਚੜ ਕੇ ਨੱਚ।/ਝੂਠੀਆਂ ਜ਼ਮੀਰਾਂ ਵਾਲ਼ੇ, ਖਾਲੀ ਹੱਥ ਜਾਂਦੇ ਦੇਖ ਲੈ।
- ਸਿਰ ਵੱਡੇ ਸਰਦਾਰਾਂ ਦੇ, ਪੈਰ ਵੱਢੇ ਮਰਦਾਰਾਂ ਦੇ, ਢਿੱਡ ਵੱਡੇ ਗੱਦਾਰਾਂ ਦੇ। / ਮਨ ਚੰਗਾ ਤਾਂ ਕਠੌਤੀ ਚ ਗੰਗਾ।
- ਕਾਲੇ ਕਦੇ ਨਾ ਹੋਵਣ ਬੱਗੇ, ਭਾਵੇਂ ਸੌ ਮਣ ਸਾਬਣ ਲੱਗੇ। / ਚੁਗਲ ਖੋਰ ਨ ਕਦੇ ਗੁਝੇ ਰਹਿੰਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਸਿਆਣੇ ਬੰਦੇ ਸਬ ਤੋਂ ਚੰਗੇ, ਗੱਲ ਸਹਿੰਦਿਆਂ ਸਹਿੰਦਿਆਂ ਸਹ ਜਾਂਦੇ।
- ਵੇਖੀ ਚਲ ਮਾਰਦਾਨਯਾ ਰੰਗ ਕਰਤਾਰ ਦੇ, ਆਪੇ ਮਰੀ ਜਾੰਦੇ ਜੋ ਦੂਜਿਆ ਨੁੰ ਮਾਰਦੇ।
- ਜੀਭ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕਢੂੰ।
- ਵਾਅਦਡਿਆਂ ਸਜਾਦਡਿਆਂ ਨਿਭਣ ਸਿਰਾਂ ਦੇ ਨਾਲ।
- ਘਰਾਣੇ ਵਾਲੇ ਲੋਕ ਤਾਂ ਲੋੜ ਵੇਲੇ ਪਿਲਾਈ ਪਾਣੀ ਦੀ ਘੁੱਟ ਵੀ ਯਾਦ ਰੱਖਦੇ ਹਨ, ਮਾੜੇ ਕਿਸੇ ਵਾਸਤੇ ਡੋਲਿਆ ਖੂਨ ਵੀ ਭੁਲਾ ਦਿੰਦੇ ਹਨ।
- ਗਰੀਬ ਦੀ ਮਰ ਗਈ ਮਾਂ, ਕਿਸੇ ਨੇ ਨਾ ਲਿਆ ਨਾਂ। ਅਮੀਰ ਦੀ ਮਰ ਗਈ ਕੁੱਤੀ, ਹਰੇਕ ਨੇ ਪੁੱਛੀ।/ ਕੁੱਬੇ ਵਿਰਖ/ਬੂਟੇ ਤੇ ਹਰ ਕੋਈ ਜਾ ਚੜ੍ਹਦਾ ਹੈ।
- ਕੰਗਾਲੀ ਚ ਆਟਾ ਗਿੱਲਾ।/ ਰੋਜੇ ਬਕਸ਼ਾਵਣ ਗਏ, ਨਮਾਜਾਂ ਗਲੇ ਪੈ ਗਈਆਂ। / / ਹੋਰ ਲੈਣ ਦੀ ਝਾਕ ਚ ਅੱਗੋਂ ਸੁੱਟ ਬੈਠਾ ਤੇ ਪਿੱਛੋਂ ਕੁਤਾ ਲੈ ਗਯਾ।
- ਦੋ/ਭੁੱਖੇ ਘਰਾਂ ਦਾ ਪਰੋਣਾ, ਭੁੱਖਾ ਹੀ ਰਹਿ ਜਾਂਦਾ।
- ਗ਼ਰੀਬ ਰੱਖੇ ਰੋਜ਼ੇ, ਦਿਨ ਵੱਡੇ ਆਏ।/ ਗਏ ਨਿਮਾਣੇ ਰੋਜੜੇ, ਰਹਿ ਗਏ ਨੌ ਤੇ ਵੀਹ।
- ਕੱਮੀ ਦੀ ਯਾਰੀ, ਠੁਏ ਦਾ ਡੰਗ।/ ਨਾ ਅੰਨ੍ਹਾ ਸਦੀਏ ਨ ਦੋ ਜਣੇ ਉਣ।
- ਕੁਤੇਆਂ ਦੀ ਦੌੜ ਚ ਸ਼ੇਰ ਨੀ ਭੱਜਦੇ ਹੁੰਦੇ।
- ਨੋਟਾ ਨਾਲੋ ਭਾਨ ਜਿਆਦਾ ਖੜਕਦੀ ਹੈ।/ ਨੌਂ ਸਿਪਾਹੀ ਤੇਰਾਂ ਹਵਾਲਦਾਰ।/ ਤਿੰਨ ਪੁਰਵੀਏ ਤੇ ਤੇਰਾਂ ਚੁੱਲੇ।
- ਸੋ ਸਿਆਣੇ ਇਕੋ ਮਤ, ਮੂਰਖ ਆਪੋ ਆਪਣੀ।/ ਸ਼ਰਮ ਕਰੇਂਦਾ ਅੰਦਰ ਵੜਿਆ, ਮੂਰਖ ਆਖੇ ਮੈਥੋਂ ਡਰਿਆ।/ ਉਹ/ਬਾਣੀਆ ਆਖੇ ਮੇਰੇ ਥੱੜੇ ਨ ਚੜ੍ਹੀਂ, ਜੱਟ ਆਖੇ ਘੱਟ ਨ ਤੋਲੀਂ।
- ਰਾੜ੍ਹ ਨਾਲੋਂ ਬਾੜ੍ਹ ਚੰਗੀ।
- ਦੋ ਪਈਆਂ ਵਿਸਰ ਗਈਆਂ, ਸਦਕੇ ਮੇਰੇ ਢੂਈ ਦੇ।/ ਚੜਿਆਂ ਸੌ ਤੇ ਲੱਥਾ ਭੋਂ।
- ਵੱਡੀਆਂ ਸਿਰਾਂ, ਵ੍ਹਡੀਆਂ ਪੀੜਾਂ।
- ਊਠਾਂ ਵਾਲੇ ਸਦਾ ਕਰਜਈ, ਮੱਝਾਂ ਵਾਲੇ ਅੱਧੇ, ਭੇਡਾਂ ਵਾਲੇ ਸਦਾ ਵਪਾਰੀ, ਭਾਵੇਂ ਮਰ ਜਾਣ ਸਭੇ। / ਜੇ ਸੁਖ ਚਾਹਵੇ ਜੀ ਦਾ, ਪਾਣੀ ਵੀ ਮੰਗਵਾ ਨਹੀਂ ਪੀ ਦਾ।
- ਲੱਖਾਂ ਵਾਲਿਆਂ ਨੂੰ ਲੱਖ-ਲੱਖ ਝੇੜੇ, ਹਜ਼ਾਰਾਂ ਵਾਲੇ ਵੀ ਰੋਂਦੇ, ਬਿਸਡ ਤਿਸਡ ਸਬ ਤੋਂ ਚੰਗੇ, ਬਾਂਹ ਸਰਾਹਣੇ ਲੈ ਸੋਂਦੇ।/ ਜੋ ਮਜ਼ਾ ਛੱਜੂ ਦੇ ਚੁਬਾਰੇ ਓ ਬਲਖ ਨ ਬੁਖ਼ਾਰੇ।
- ਘਰ ਖਾਣ ਨੂੰ ਨੀ, ਅੰਮੀ ਸਾਡੀ ਪੀਹਣ ਗਈ ਐ। / ਅੰਨ੍ਹੇ ਦੀ ਰੀਝ, ਗੁਲੇਲ ਦਾ ਨਿਸ਼ਾਨਾ। ([1984 Punjab](https://youtu.be/Ho9XTLoOfQk))
- ਅੰਨ੍ਹੀ ਪਿਹਵੇ, ਕੁੱਤਾ ਚੱਟੈ।/ ਕੱਖਾਂ ਦੀ ਬੇੜੀ, ਬਾਂਦਰ ਮਲਾਹ। ([1984 Punjab](https://youtu.be/Ho9XTLoOfQk))/ ਅੰਨ੍ਹੇ ਦਾ ਜਫ਼ਾ, ਰੋਹੀ ਚ ਖੜਪਾ। ([1984 Punjab](https://youtu.be/Ho9XTLoOfQk)) \[1\] [spoken at 0923 hrs in the movie]
- ਬੁੱਧੀਆਂ ਬਗ਼ੈਰ ਵਾਹੀਆਂ ਪੂਰੀਆਂ ਨਹੀਂ ਹੁੰਦੀਆਂ।/ ਅਕਲਾਂ ਬਾਝੋਂ ਖੂ ਖਾਲੀ।
- ਮਾਂ ਅੰਨ੍ਹੀ, ਪਿਓ ਅੰਨ੍ਹਾ, ਅੰਨ੍ਹਾ ਏ ਜਵਾਈ, ਰੱਬ ਨੇ ਸਾਨੂੰ ਭਾਗ ਲਾਏ, ਅਗੋ ਨੂੰਹ ਵੀ ਅੰਨ੍ਹੀ ਆਈ।
- ਹੋਵੇ ਜੇ ਇਕ ਕਮਲਾ, ਓਹਨੂੰ ਸਮਝਾਵੇ ਵੇਹੜਾ, ਹੋਵੇ ਜੇ ਵੇਹੜਾ ਕਮਲਾ, ਓਹਨੂੰ ਸਮਝਾਵੇ ਕੇਹੜਾ।
- ਚਾਰ ਬੰਦੇ ਤਾਂ ਮਰਿਆ (ਬੰਦਾ) ਵੀ ਲੱਭ ਲੈਂਦਾ, ਤੈਥੋਂ (ਜਿਓੰਦੇ ਤੋਂ) 2 (ਬੰਦੇ) ਨੀ ਲਭੇ ਗਏ!
- ਜੇਹੋ ਜੇਹੇ ਮਰਨ ਵਾਲੇ ਓਹੋ ਜੇਹੇ ਫੂਕਨ ਵਾਲੇ।/ ਜਿਹਾ ਦੂਧ, ਤੇਹੀ ਬੁੱਧ।/ ਜਿਹੋ ਜੀ ਕੋਕੋ, ਓਹੋ ਜਿਹੇ ਬੱਚੇ। / ਇਕੋ ਥੈਲੀ ਦੇ ਚੱਟੇ ਬੱਟੇ। / ਜੇਹਾ ਤੇਰਾ ਲੂਣ ਪਾਣੀ, ਤੇਹਾ ਸਾਡਾ ਕੰਮ ਜਾਣੀ। / ਜਿੰਨੀ ਨਾਹਤੀ, ਓਨਾ ਪੁੰਨ।
- ਆਪ ਨੰਗ ਬਾਪ ਨੰਗ, ਤਿਜੇ ਨੰਗ ਨਾਨਕੇ। ਚੋਥੇ ਸਾਲੇ ਓ, ਜਿਨਾ ਕੁੜੀ ਵਿਆਹੀ ਜਾਣ ਕੇ।
- ਹੱਥ ਨ ਕੁਛ ਪੱਲੇ, ਮੀਆਂ ਮਟਕਦਾ ਚਲੇ।/ ਕੱਛ ਵਿਚ ਸੋਟਾ, ਨਾਂ ਗ਼ਰੀਬ ਦਾਸ।
- ਕਿਥੇ ਰਾਜਾ ਭੋਜ, ਕਿਥੇ ਗੰਗੂ ਤੇਲੀ। / ਖਾਨੇ ਛੋਲੇ, ਡਕਾਰ ਬਦਾਮਾਂ ਦੇ।
- ਕੱਲ ਦੀ ਭੂਤਨੀ, ਸਿਵਿਆਂ 'ਚ ਅੱਧ। / ਬਿਛੂ ਦਾ ਮੰਤਰ ਓਂਦਾ ਨਹੀਂ, ਸੱਪਾਂ ਦੀਆਂ ਖੁਡਾਂ ਵਿੱਚ ਹੱਥ ਮਾਰਦਾ। / ਕੱਖਾਂ ਦੀ ਕੁੱਲੀ, ਤੇ ਹਾਥੀ ਦੰਦ ਦਾ ਪਰਨਾਲਾ।
- ਤੈਨੂੰ ਕੀ ਪਤਾ, ਡੱਡਾਂ ਕਿਹੜੇ ਛੱਪੜ ਦਾ/ਤੋਂ ਪਾਣੀ ਪੀਂਦੀਆਂ।
- ਲਾਹੌਰ ਦਾ ਗਰਦਾ (greeb poor), ਪਿਸ਼ੌਰ ਦਾ ਸਰਦਾ (rich)।
- ਨਾ ਡਾਂਗ ਮਾਰਦੈ ਨਾ ਲੱਤ ਮਾਰਦੈ, ਰੱਬ ਜਦੋਂ ਵੀ ਮਾਰਦੈ ਮੱਤ ਮਾਰਦੈ।/ ਤੈਨੂੰ ਜੋਗ ਦੀ ਜ਼ਰਾ ਵੀ ਸਾਰ ਹੈ ਨੀ, ਤੇਰੀ ਉਮਰ ਹੈ ਅਜੇ ਨਾਦਾਨ ਪੁਤਰਾ।
- ਮਾਂ ਫਿਰੇ ਨੱਥ ਘੜਾਉਣ ਨੂੰ, ਪੁੱਤ ਫਿਰੇ ਨੱਕ ਵਢਾਉਣ ਨੂੰ।
- ਜਿੰਨੇ ਝੁੱਡੂ ਓਹਨੇ ਈ ਫੁੱਦੂ।/ ਜੇਹੜਾ ਲਾਹੌਰ ਫੁਦਦੂ, ਉਹ ਪਿਛੋਰ ਵੀ ਫੁਦਦੂ।/ ਮਾਂ ਦਾ ਝਿੜਕਿਆ ਝੁੱਡੂ ਗਿਆ ਮਾਸੀ ਕੋਲ, ਓਥੇ ਵੀ ਝੁੱਡੂ ਦਾ ਝੁੱਡੂ।
- ਘਰ ਦਾ ਸੜਿਯਾ ਵਨ ਨੂੰ ਗਯਾ, ਵਨ ਨੂੰ ਲੱਗੀ ਅੱਗ।/ ਤੁਰ ਜਾ ਬਰਮੇ ਨੂੰ ਕਰਮ ਜਾਣਗੇ ਨਾਲ।
- ਅਹੇ ਨੂੰ ਤੇਹਾ ਟੱਕਰਿਆ, ਜਿਵੇਂ ਬਾਹਮਣ ਨੂੰ ਨਾਈਆ। ਅੰਨ੍ਹੇ ਨੂੰ ਅੰਨ੍ਹਾ (ਟੱਕਰਿਆ), ਕਰ ਕਰ ਲੰਮੀਆਂ ਬਾਹੀਆਂ (ਬਾਹਾਂ)।
- ਗਰੀਬ ਦੀ ਧੀ ਰੱਜੀ, ਖ਼ੇ ਉਡਾਣ ਲੱਗੀ।/ ਰੱਜੀ ਮੱਝ, ਵਿਘੇ ਦਾ ਉਜਾੜਾ।
- ਡਾਢੇ ਦਾ ਹੱਥ ਚਲੇ, ਮਾੜੇ ਦੀ ਜੁਬਾਨ।
- ਕੁੱਤਾ ਰਾਜ ਬਿਠਾਲਿਏ, ਮੁੜ ਚੱਕੀ ਚਟੇ, ਅਪਣੇ ਹੱਥਾਂ ਅਪਣੀ ਜੜ ਆਪੇ ਪੁਟੇ, ਸੱਪਾਂ ਦੁੱਧ ਪੀਆਈਏ ਫੇਰ ਮੂੰਹੋ ਸੁਟੇ।
- ਸਾਰਾ ਜਾਂਦਾ ਵੇਖੀਏ, ਅੱਧਾ ਦੇਈਏ ਵੰਡ।/ ਵੰਡ ਛੱਕ ਖੰਡ ਛੱਕ।/ ਦੰਦੀ ਓਨਿ ਵਢੀਏ ਜਿਨਾ ਚਬੇਯਾ ਜਾਵੇ।
- ਮੰਗਣ ਵੀ ਜਾਣਾ ਤੇ ਡੋਲੂ ਵੀ ਲੁਕੋਣਾ।
- ਮੰਗਣ ਗਿਆ ਸੋ ਮਰ ਗਿਆ ਮੰਗਣ ਮੂਲ ਨਾ ਜਾਹ। ਉਸ ਤੋਂ ਪਹਿਲਾਂ ਉਹ ਮੁਆ ਜੋ ਹੁੰਦੇ ਕਹਿਦੇ ਨਾ।
- ਉਂਗਲ ਉਂਗਲ ਵੇਰਵਾ, ਪੋਟਾ-ਪੋਟਾ (finger _phalanges_) ਵਿੱਥ। \[2\]
- ਉਂਗਲ ਕੱਪੀ ਲਹੂ ਵਗਾਇਆ, ਵਿੱਚ ਸ਼ਹੀਦਾਂ ਨਾਂ ਲਿਖਵਾਇਆ।/ ਛਿੱਤਰ ਨਾਲ ਸਾਹਾ ਮਾਰਨਾ।/ ਛਿੱਤਰ ਵਗਾ ਕੇ ਸਾਹਾ ਮਾਰਨਾ।/ਮੂਤ ਚੋ ਮੱਛੀਆਂ ਭਾਲਣਾ।/ ਮੱਛੀ ਪੱਤਣ ਚੱਟ ਕੇ ਮੂੜੁ।
- ਜਿਨ੍ਹਾਂ ਨੂੰ ਸੀਲ ਕਰਨੀਆ ਓਂਦੀਆ, ਉਨ੍ਹਾਂ ਨੂੰ ਚੋਨੀਆ ਵੀ ਓੰਦੀਆ ਹੁੰਦੀਆਂ।
- ਆਵਾਜ਼-ਏ-ਖਲਕਤ, ਅਵਾਜ਼- ਏ- ਖ਼ੁਦਾ, ਸਮਝੋ ਤੋਂ ਰੱਬ, ਨਹੀਂ ਪੱਥਰ ਦਾ ਡਲਾ। / ਰੱਖੀਏ ਤਾਂ ਪ੍ਰੀਤ, ਨਹੀਂ ਮਿੱਟੀ ਪਲੀਤ।
- ਬੁੱਢੀ ਘੋੜੀ ਲਾਲ ਲਗਾਮ।
- ਉਹੀ ਬੁੜ੍ਹੀ ਖੋਤੀ, ਉਹੀ ਰਾਮ ਦਿਆਲ। (ਪਰ ਇਸ ਵਾਰੀ ਹੈ ਲਾਲ ਲਗਾਮ।)/ ਉਹੀਓ ਤੇਰੀ ਤੁਣਤਣੀ, ਉਹੀਓ ਤੇਰਾ ਰਾਗ। / ਅਪਣੀ ਅਪਣੀ ਡਫਲੀ, ਅਪਣਾ ਅਪਣਾ ਰਾਗ।
- ਸਮਾਂ (-ਸਮਾਂ) ਬੜਾ ਸਮਰੱਥ, ਓਹੀ ਅਰਜਨ ਦੇ ਤੀਰ, ਤੇ ਓਹੀ ਅਰਜਨ ਦੇ ਹੱਥ।/ ਮਨੁਜ ਬਲੀ ਨਹੀਂ ਹੋਤ ਹੈ, ਸਮਯ ਹੋਤ ਬਲਵਾਨ, ਭੀਲਨ ਲੁਟੀ ਗੋਪੀਆਂ ਵਹੀ ਅਰਜੁਨ ਵਹੀ ਬਾਣ।
- ਭੂਤਕਾਲ ਗਯਾ ਹੈ ਬੀਤ, ਭਵਿੱਖ ਨ ਹਜੇ ਆਯਾ, ਪਛਤਾਉਗਾ ਉਹ ਜਿਹਨੇ ਵਰਤਮਾਨ ਦਾ ਫਾਇਦਾ ਨ ਉਠਾਯਾ।
- ਪੰਚਾ ਦਾ ਕਿਹਾ ਸਰ ਮੱਥੇ, ਪਰਨਾਲਾ ਓਥੇ ਦਾ ਓਥੇ।/ ਦਾਦੀ ਮੋਈ ਪੋਤੀ ਹੋਇ, ਟੱਬਰ ਓਡੇ ਦਾ ਓਡਾ।
- ਖਾਨਾਂ ਦੇ ਖ਼ਾਨ ਪਰੌਣੇ।/ ਜੱਟ ਜੱਟਾਂ ਦੇ, ਪਰ ਭੋਲੂ ਨਰੈਣ ਦਾ। \[3\]
- ਯਾਰਾਂ ਨਾਲ ਬਹਾਰਾਂ।/ ਜੇ ਦਿਲ ਖੋਲਿਆ ਹੋਵੇ ਯਾਰਾਂ ਨਾਲ, ਫੇਰ ਕਾਹਨੂੰ ਖੋਲ੍ਹਣਾ ਪਾਵੇ ਔਜਾਰਾਂ ਨਾਲ।/ ਕੱਲੀ ਤਾਂ ਜੰਗਲ ਦੀ ਲੱਕੜ ਵੀ ਨਹੀ ਬਲਦੀ।
- ਕੁੜਮੋਂ ਕੁੜਮ ਵਰਤਣਗੇ, ਵਿਚੋਲੇ ਬੈਠੇ ਤਰਸਨਗੇ।/ \* ਕੁੜਮੋਂ ਕੁੜਮ ਭੀੜਨਗੇ, ਲੋਕੀ ਦੇਖ ਕੇ ਖਿੜਨਗੇ।
- ਗਲਾਂ ਵਾਲੀ ਜੱਟੀ, ਨ ਦੁੱਧ ਨ ਲੱਸੀ।/ ਹੱਥ ਕਾਰ ਵੱਲ, ਦਿਲ ਯਾਰ ਵੱਲ।
- ਜਿਥੇ ਦੇਖੀ ਤਵਾ ਪ੍ਰਾਂਤ, ਯਾਰ ਗੁਜ਼ਾਰਨ/ਯਾਰਾਂ ਗੁਜ਼ਾਰੀ ਉੱਥੇ ਰਾਤ।/ ਨੀਲੇ ਚਿੱਟੇ ਦਾ ਝਗੜਾ ਫ਼ਜ਼ੂਲ, ਅੰਨੀ ਕਾਣੀ (ਸਾਨੂੰ) ਸਭ ਕਬੂਲ!
- ਜੇ ਬਿੱਲੀ ਚੂਹੇ ਫੜ ਸਕਦੇ ਹੋਵੇ ਤਾਂ ਉਸ ਦੇ ਕਾਲੀ ਜਾਂ ਚਿੱਟੀ ਹੋਣ ਨਾਲ ਕਿ ਫਰਕ ਪੈਂਦਾ।
- ਪੁੱਛਾਂ ਨਾਲ ਦੋਸਤੀ, ਸਿੰਗਾ ਨਾਲ ਵੈਰ। / ਚੰਗੀ ਚੰਗੀ ਗੱਪ, ਫਿੱਕੀ ਆ ਥੂ।
- ਜੱਟ ਦੇ ਜੋਂ ਪੱਕੇ, ਸਗੀ ਮਾਂ ਨੂੰ ਵੀ ਮਾਰੇ ਧੱਕੇ। / ਪਾਣੀ ਉਤਰਿਆ ਖਵਾਜਾ ਵਿਸਰਿਆ। / ਕੋਠਾ ਉਸਰਿਆ ਤਰਖਾਣ ਵਿਸਰਿਆ। / ਪਹਿਲਾ ਮੁੰਡਾ ਮਿੱਤਰਾਂ ਦਾ, ਲਾਵਾਂ ਵਾਲੇ ਦਾ ਜ਼ਿਕਰ ਨਾ ਕੋਈ / ਗੋ ਭੁਨਾਵੇ ਜੋ। / ਲੱਡੂ ਮੁੱਕ ਗਏ, ਯਾਰਾਨੇ ਟੁੱਟ ਗਏ। / ਪਹਾੜੀ ਯਾਰ ਕਿਸਕੇ, ਭਾਤ ਖਾਇ ਔਰ ਖਿਸਕੇ।
- ਕਰ ਪੁਨੰ, ਖਾ ਘਸੂਨ।
- ਜੇ ਤੁਸੀਂ ਆਪਣੇ ਘਰ ਦੇ ਪਿਛਵਾੜੇ ਸੱਪ ਪਾਲਦੇ ਹੋ ਤਾਂ ਤੁਸੀਂ ਇਹ ਉਮੀਦ ਨਹੀਂ ਕਰ ਸਕਦੇ ਕਿ ਉਹ ਸਿਰਫ਼ ਗੁਆਂਢੀਆਂ ਨੂੰ ਹੀ ਡੰਗਣਗੇ।
- ਗੰਗਾ ਗਈਆਂ ਅਸਥੀਆ/ਹੱਡੀਆਂ ਕਦੇ ਵਾਪਸ ਨਹੀਂ ਮੁੜੀਆਂ।/ ਇੱਕ ਛਾਲ ਮਾਰ ਕੇ ਖ਼ੂਹ ਚ ਡਿਗਿਆ ਜਾ ਸਕਦਾ, ਪਰ ਨਿਕਲਿਆ ਸੋ ਛਾਲਾਂ ਮਾਰ ਕੇ ਵੀ ਨੀ ਜਾਂਦਾ। ([1984 Punjab](https://youtu.be/Ho9XTLoOfQk))।/ ਭੱਤਾ ਭਨਾ ਕੇ ਪੁੱਛਦੀ ਐ, ਬਾਬਾ ਜੀ ਕਿਹੜੀ ਵੱਟੇ ਆਵਾਂ।
- ਜੱਟ ਮੋਯਾ ਤਾਂ ਜਾਣੀਏ ਜਦ ਕਿਰਿਆ ਹੋਜੇ।/ ਐਤਬਾਰ ਤਾਂ ਜਾਣੀਏ, ਹੱਟਾਂ ਲਿੱਪਣ ਬਾਣੀਏ।
- ਜੱਟ, ਪੱਟ ਤੇ ਫੱਟ ਬੱਧੇ ਹੀ ਚੰਗੇ।/ ਜੱਟ, ਬੈਲ ਤੇ ਬਕਰਾ, ਚੌਥੀ ਭੈੜੀ ਨਾਰ, ਚਾਰੇ ਹੀ ਭੁਖੇ ਭਲੇ, ਰੱਜੇ ਕਰਨ ਵਿਗਾੜ।
- ਜਿਧਰ ਗਯਾ ਬਾਣੀਆ, ਓਧਰ ਗਯਾ ਬਜ਼ਾਰ।/ ਲੇਖਾ ਮਾਵਾਂ ਧੀਆਂ ਦਾ, ਵਿਹਾਰ ਬਾਣੀਏ ਦਾ।
- ਅੱਠ ਠੱਗ ਤੇ ਅੱਠ ਠਠਿਆਰ, ਅੱਠ ਸੁਨਿਆਰ ਤੇ ਅੱਠ ਲੁਹਾਰ, ਆਠੁ-ਚੋਕਾ ਬਤਰੀ, ਇੱਕ ਝੱਲਾ ਜਿਹਾ ਖਤ੍ਰੀ।
- ਪਾਣੀ ਇਕੇ ਹੀ ਜਗ੍ਹਾ ਤੋਂ ਖੋਦਣ ਨਾਲ ਨਿਕਲੂਗਾ।
- ਚੋਰ ਨਾਲੋਂ, ਪੰਡ ਕਾਹਲੀ। / ਮੁਦਈ ਸੁਸਤ, ਗਵਾਹ ਚੁਸਤ। / ਉੱਠ ਨ ਕੁਦੇ, ਬੋਰੇ ਕੁੱਦਣ।
- ਅਤਿ ਕਿਸੇ ਵੀ ਚੀਜ਼ ਦੀ ਮਾੜੀ ਹੁੰਦੀ ਐ। / ਬਹੁਤਾ ਭਲਾ ਨਾ ਬੋਲਣਾ ਬਹੁਤੀ ਭਲੀ ਨਾ ਚੁੱਪ, ਬਹੁਤਾ ਭਲਾ ਨਾ ਮੇਘਲਾ, ਬਹੁਤੀ ਭਲੀ ਨਾ ਧੁੱਪ।
- ਤੂਰਿਆ ਤੇ ਆਪੜਿਆ। / ਸੋਚੀ ਪਿਆ, ਤੇ ਬੰਦਾ ਗਿਆ।
- ਉਡੀਕ ਨਾਲੋਂ ਕਾਹਲ ਚੰਗੀ। ਪਰ ਨਾ ਪਹੁੰਚਣ ਨਾਲੋਂ, ਦੇਰ ਭਲੀ।
- ਤਾਲੋਂ/ਵਕਤੋਂ ਖੁੰਝੀ ਡੂੰਮਣੀ, ਗਾਵੇ ਆਲ ਪਤਾਲ।/ਵੇਲੇ ਦੀ ਨਮਾਜ਼, ਕਵੇਲੇ ਦੀਆ ਟਕਰਾ।
- ਕਾਹਲੀ ਅਗੇ ਟੋਏ, ਕਾਹਲਾ ਕੰਮ ਕਦੇ ਨ ਹੋਯ। / ਕਾਹਲੀ ਦੀ ਘਾਣੀ, ਅੱਧਾ ਤੇਲ ਅੱਧਾ ਪਾਣੀ। / ਕਣਕ ਖੇਤ,ਕੁੜੀ ਪੇਟ, ਆ ਜਵਾਈਆ ਮੰਡੇ ਖਾ।
- ਪਹਿਲਾਂ ਮੇਰੇ ਦੋ ਥਨ ਚੋ ਦੇ, ਫੇਰ ਚਾਹੇ ਜੋ ਮਰਜੀ ਹੋਜੇ।
- ਜਦ ਤੱਕ ਨਦੀ ਨਜ਼ਰ ਨਾ ਆ ਜਾਵੇ, ਤੱਦ ਤੱਕ ਆਪਣੇ ਬੁਟਾਂ ਤੇ ਫੀਤੇ ਢਿੱਲੇ ਕਰਨ ਨੂੰ ਨਾ ਪਯੀਏ।
- ਅੱਜ ਆਇਆ ਹੈ ਉੱਠ ਪਹਾੜ ਦੇ ਹੇਠਾਂ।
- ਛਾਨਣੀ ਲਾਹੇਹਾਂ ਉੱਠ ਹੋਲੇ ਨੀ ਹੁੰਦੇ।/ ਬਾਲ ਕਟਿਆਂ ਮੁਰਦਾ ਹੋਲਾ ਨੀ ਹੁੰਦਾ।
- ਉੱਠ ਦੀ ਪਿੱਠ 'ਤੇ ਆਖਰੀ ਤਿਨਕਾ।
- ਉੱਠ ਅੜਾਉਂਦਿਆਂ ਹੀ ਲੱਦੀ ਜਾਂਦੇ ਆ।/ ਜਦੋਂ ਸਰ ਉਖਲੀ ਚ ਦੇ ਹੀ ਦਿੱਤਾ, ਤੇ ਫਿਰ ਮੁਸਲਾ ਤੋਂ ਕਿ ਡਰ?/ ਜਰੂਰੀ ਮੌਕੇ, ਨ ਪਤਲਾ ਮੁਤੇ।
- ਉੱਠ ਬੁੜ੍ਹਾ ਹੋ ਗਿਆ, ਪਰ ਮੁਤਨਾ ਨ ਆਯਾ।
- ਉਠੇ ਤਾਂ ਉੱਠ, ਨਹੀਂ ਤਾ ਰੇਤੇ ਦੀ ਮੁੱਠ।
- ਏਹਨਾ ਤਿਲਾਂ ਚ ਤੇਲ ਨਹੀਂ, ਵੱਧਦੀ ਕਦੇ ਇਹ ਵੇਲ ਨਹੀਂ।
- ਤੇਲ ਦੇਖੋ, ਤੇ ਤੇਲ ਦੀ ਧਾਰ ਦੇਖੋ।
- ਘਰੋਂ ਜਾਈਏ ਭੁੱਖੇ, ਬਾਹਰੋਂ ਕੋਈ ਨਾ ਪੁੱਛੇ। / ਘਰੋਂ ਜਾਈਏ ਖਾ ਕੇ, ਅੱਗੋਂ ਮਿਲੇ ਪਕਾ ਕੇ। / ਘਰੋਂ ਜਾਵੇ ਰਜੀ, ਬਾਹਰੋਂ ਆਵੇ ਕਜੀ।
- ਆਪ ਪਕਾਈਂ ਨ, ਸਾਡੇ ਘਰੇ ਆਈਂ ਨ। / ਨ ਖੇਡਾਂ, ਨ ਖੇਡਣ ਦੇਵਾਂ, ਘੁਚੀ ਚ ਮੁਤੁਗਾ।
- ਪਿਆਰ ਨਾਲ ਤਾਂ ਲੋਕੀਂ ਸੰਡੇ ਨੂੰ ਵੀ ਪਸਮਾ ਲੈਂਦੇ ਨੇ।
- ਆਪ ਹੋਵੇ ਤਕੜੀ ਫੇਰ ਕਿਉਂ ਲਗੇ ਫਕੜੀ। / ਸਵੈ ਭਰੋਸਾ ਵੱਡਾ ਧੋਸਾ।
- ਹੱਥਾਂ ਨਾਲ ਦਿਤੀਆਂ (ਗੰਡਾਂ) ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ।
- ਜਿਹੜੀਆਂ ਗੰਡਾ ਖੁੱਲ ਸਕਨ, ਓ ਵਡਿ ਦੀਆਂ ਨਹੀ। / ਜੇ ਗੁੜ ਦਿੱਤਿਆਂ ਮਰੇ ਤਾਂ ਜ਼ਹਿਰ ਕਿਯੋੰ ਦੇਣਾ!
- ਸੂਈ ਦਾ ਕੰਮ ਤਲਵਾਰ ਨਾਲ ਨਹੀਂ ਹੋ ਸਕਦਾ। / ਘਰ ਤਤੇ ਪਾਣੀਆਂ ਨਾਲ ਨੀ ਮੱਚਦੇ ਹੁੰਦੇ। / ਚੂਹੇ ਦੇ ਚਮ/ ਚਮੜੀ ਤੋਂ ਨਗਾੜੇ ਨਹੀਂ ਬਣਦੇ।/ ਨਕਾਰਖਾਨੇ ਵਿੱਚ ਤੂਤੀ ਦੀ ਆਵਾਜ਼ ਨਹੀਂ ਸੁਣਦੀ (ਹੁੰਦੀ)।
- ਰੱਜ ਨੂੰ ਚੱਜ ਆ ਜਾਂਦਾ ਐ।/ ਜਿਸਦੇ ਘਰੇ ਦਾਣੇ ਓਹਦੇ ਕਮਲੇ ਵੀ ਸਿਆਣੇ।
- ਰੱਬ ਜਿੰਦੋਂ ਦਿੰਦਾ ਐ, ਛੱਪੜ ਫਾੜ ਕੇ ਦਿੰਦਾ।/ਸੁਪਨਾ ਜਦੋਂ ਸੱਚ ਹੁੰਦਾ ਹੈ, ਸੁਪਨ੍ਹੇ ਵਾਂਗ ਹੀ ਲਗਦਾ ਹੈ।
- ਨਵਾਂ ਨਵਾਂ ਮੁਸਲਮਾਨ ਬਾਹਲਾ ਅਲਾਹ ਅਲਾਹ ਕਰਦੈ।
- ਕੰਨ ਬਚਾ ਲਏ, ਸਰ ਵਢਾ ਲਇਆ। / ਜੱਟ (ਗੁੜ) ਭੇਲੀ ਦੇ ਦੁ, ਗੰਨਾ ਨੀ ਦਿੰਦਾ।
- ਸੱਪ ਕੁੰਜ ਛੱਡ ਦੁ, ਜ਼ਹਿਰ ਨੀ ਛੱਡਦਾ।
- ਜਾਤ ਦੇ ਚੱਟੇ, ਖਾਨ-ਪੀਨ ਵੇਲੇ ਵੱਖਰੇ, ਲੜਨ ਵੇਲੇ ਕੱਠੇ।/ ਜਾਤ ਦੇ ਚੱਠੇ, ਊਂ ਫਿਰਨ ਅੱਡ-ਅੱਡ, ਲੜਨ ਵੇਲੇ ਕੱਠੇ।
- ਘਰੇ ਖੱਖੜੀਆਂ ਬਾਹਰ ਗਲ੍ਹੋਟ। \[4\]
- ਟੋਭੇ ਦਾ ਗਵਾਹ ਡੱਡੂ। / ਰਾਂਝਾ ਸਭ ਦਾ ਸਾਂਝਾ। / ਤੂੰ ਆਪਣਾ ਰਾਂਝਾ ਰਾਜੀ ਰੱਖ।
- ਚੋਰੀ ਦਾ ਪੁੱਤ ਗਭਰੂ ਹੋਣ ਚ ਨੀ ਉਂਦਾ/ਆਉਂਦਾ।
- ਊਠਾ ਲਹਾਈ ਭਲੀ ਕਿ ਚੜ੍ਹਾਈ, ਆਖੇ ਹਰ ਦੂ ਲਾਹਨਤ।
- ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ। / ਤੁਗਲਕੀ ਫ਼ਰਮਾਨ।
- ਘਰ ਦੀ ਮੁਰਗੀ ਦਾਲ ਬਰਾਬਰ। / ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ।
- ਜਿਹੜੇ ਕਿਸੇ ਮਜ਼੍ਹਬ ਦੇ ਮੇਚੇ ਵਿੱਚ ਪੂਰੇ ਨਾ ਆਏ, ਓਹ ਲੱਲੀ ਫ਼ਕੀਰ।
- ਚੁਬੜਾਂ ਦੀ ਵੱਲ ਤੇ ਮਜ਼੍ਹਬੀ ਦੀ ਗੱਲ ਚੋਂ ਅੱਧ ਹੀ ਨਿਬੜਦਾ।
- ਨਾ ਤੀਨਾ ਚ, ਨ ਤੇਰਾਂ ਚ। _ਨ ਕਲਚਾ ਚ ਨ ਗੈਰਾ ਚ_। _ਨ ਪਲਏਰਾਂ ਚ, ਨ ਸਪੇਏਰਾਂ ਚ_। _ਨ ਬੱਕਰੀਆ ਚ, ਨ ਸ਼ੇਰਾਂ ਚ_।
- ਅਪਣੀ ਮੱਝ ਦਾ ਦੁੱਧ ਸੋ ਕੋਹ ਤੇ ਵੀ ਜਾ ਪੀਈਦਾ।
- ਜਿਹਨਾਂ ਨੂੰ ਸੀਲ ਕਰਨੀਆਂ ਆਉਂਦੀਆਂ ਨੇ, ਓਹਨਾ ਨੂੰ ਚੋਣੀਆਂ ਵੀ ਓਂਦੀਆਂ ਹੁੰਦੀਆਂ।/ ਗੱਲ ਕਰਾਂ ਗੱਲ ਨਾਲ, ਤੇ ਨੱਕ ਵੱਢਾਂ ਵੱਲ ਨਾਲ।/ ਗੱਲ ਲਾਈਏ ਗਿੱਟੇ, ਕੋਈ ਰੋਵੇ ਕੋਈ ਪਿੱਟੇ।
- ਬਦਨਾਮ ਭੀ ਹੋਂਗੇ ਤੋ ਕਿਆ ਨਾਮ ਨਾ ਹੋਗਾ।/ ਬਦ ਸੇ ਬਦਨਾਮ ਬੁਰਾ।
- ਆਜਾ ਭੈਣੇ ਲੜੀਏ।/ ਇੱਟ ਸੁੱਟ ਕੇ ਲੜਾਈ ਮੂਲ ਲੈਣੀ। / ਜਾਂਦੀ ਬਲਾ ਦੁਪਹਿਰ ਕਟ ਜਾ।
- ਅਫ਼ਸੋਸ ਵਾਲੀ ਥਾਂ ਤੇ ਜੇ ਰੋਇਏ ਨਾ, ਤੋਂ ਰੋਣ ਵਾਲੀ ਸ਼ਕਲ ਬਣਾ ਲਈਏ।/ਨ ਨਿਯਤਿ, ਨ ਕਜਾ ਕਿਤੀ।
- ਉਜੜੇ ਬਾਗਾਂ ਦੇ ਗਾਲੜ ਪਟਵਾਰੀ / ਉਜੜੀਆਂ ਮਸੀਤਾਂ ਦੇ ਗਾਲੜ ਮੌਲਵੀ।
- ਜਿਹਾ ਵੇਖਿਆ ਚਾਟੀਵਿੰਦ, ਤਿਹਾ ਹੋਊ ਅਗਲਾ ਪਿੰਡ।
- ਉਜੜੇ ਪਿੰਡ ਭੜੋਲਾ ਮਹਿਲ।
- ਪਿੰਡ ਬਸਿਆ ਨਹੀ ਮੰਗਤੇ ਪਹਿਲਾਂ ਆ ਗਏ।
- ਹਮਸਾਏ ਦਾ ਰੂਪ ਨੀ ਓਂਦਾ, ਮਤ ਆ ਜਾਂਦੀ ਆ।
- ਆਵਦਾ ਜਵਾਕ ਤੇ ਦੂਜੇ ਦੀ ਜਨਾਨੀ ਸੋਹਣੇ ਹੀ ਲਗਦੇ।
- ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ।
- ਘਟਿ ਸੋ ਵਧੀ, ਵਧੀ ਸੋ ਘਟਿ / ਔਖ ਚ ਹੀ ਸੋਖ ਹੈ (ਤੇ ਸੋਖ ਚ ਹੀ ਔਖ)। / ਸ਼ਬਦ ਤੋਂ ਖੁਸ਼ੀ, ਸ਼ਬਦ ਤੋਂ ਹੀ ਗ਼ਮ, ਸ਼ਬਦ ਹੀ ਜ਼ਖਮ ਤੇ ਸ਼ਬਦ ਹੀ ਮਰਹਮ।
- ਖਾਦੇ ਉਤੋਂ ਖਾਣਾ ਮਾੜਾ (ਖਾ ਕੇ ਦੇਖ ਲੈ), ਸੱਦੇ ਬਗੈਰ ਜਾਣਾ ਮਾੜਾ (ਜਾ ਕੇ ਦੇਖ ਲੈ)। ਰੋਟੀ ਖਾ ਕੇ ਨਾਹੁੰਣਾ ਮਾੜਾ (ਨਾਹ ਕੇ ਦੇਖ ਲੈ), ਸ਼ਰੀਕ ਦੀ ਚੱਕ ਚ ਓਨਾ ਮਾੜਾ (ਆ ਕੇ ਨਾ ਵੇਖੀਂ)।
- ਆਬ ਆਬ ਕਰਦੇ ਮੋਯਾ ਪੁਤਰਾ, ਫਾਰਸੀਆਂ ਘਰ ਗਾਲੇ, ਜੇ ਮੈਂ ਜਾਣਦੀ ਮਾਇਨੇ ਆਬ ਦੇ, ਦੇਂਦੀ ਭਰ ਭਰ ਪਿਆਲੇ।
- ਪੜੇ ਫ਼ਾਰਸੀ ਬੇਚੇ ਤੇਲ, ਦੇਖੋ ਕਿਸਮਤਾਂ ਦੇ ਖੇਲ।
- ਸਾਵਣ ਹਰੇ ਨ ਭਾਦੋਂ ਸੁਕੇ।
- ਮੁਫ਼ਤ ਦੀ ਸਬਜ਼ੀ, ਜੁੱਤੀ ਚ ਕਿਯੋੰ ਨਾ ਪਵਾ ਲੋ।
- ਟੱਟੂ ਭਾੜੇ ਦਾ ਹੀ ਕਰਨਾ, ਤਾਂ ਕੁੜਮਾ ਦਾ ਹੀ ਕਰਨਾ?/ ਗਿੱਦੜਆਂ ਦਾ ਗੂੰਹ ਕਿਉਂ ਪਹਾੜੀਂ ਚੜ੍ਹਾਇਆ?/ ਗਿੱਦੜੀਂ ਗੂੰਹ, ਪਹਾੜੀਂ ਹੱਗੂੰ।/ ਗਿੱਦੜ ਦੇ ਗੂੰਹ ਦੀ ਲੋੜ ਪਈ ਤਾਂ ਆਖੇ ਯਾਰ ਤਾਂ ਪਹਾੜੀਂ ਹੱਗਦੇ ਨੇ।
- ਪੇਂਠ ਪੇਜੋ, ਜਾ ਸਿਰਹਾਣੇ, ਪਿੱਠ ਤਾਂ ਵਿਚਾਲੇ ਹੀ ਆਉਣੀ ਹੈ
- ਕੰਢੇ ਕੰਢੇ ਹੀਰ ਭਾਲਦਾ, ਰਾਂਝਾ ਪੱਜ ਮੱਝੀਆਂ ਦਾ ਲਾਵੇ।\[5\]
- ਫਕਰਦੀਨਾ ਕੀ ਦੱਸਾਂ ਹਾਲ ਤੈਨੂੰ, ਚੰਦਰੀ ਵਾੜ ਹੀ ਖਾ ਗਈ ਏ ਖੇਤ ਸਾਰਾ।
- ਆਵਦੇ/ਦੂਜੇ ਵੱਲ, ਮਸਲੇ ਹਲ।/ ਖਾਣ ਪੀਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿੱਛ।
- ਉਠਿਆ ਜਾਵੇ ਨਾ ਆਪ ਤੋਂ, ਫਿੱਟੇ ਮੂੰਹ ਗੋਡਿਆਂ ਦੇ।/ ਨੱਚਣਾ ਆਪ ਨੂੰ ਨਹੀਂ ਓਂਦਾ, ਦੋਸ਼ ਵੇਹੜੇ ਨੂੰ।/ਡਿੱਗੀ ਖੋਤੇ ਤੋਂ, ਗੁੱਸਾ ਘੁਮਿਆਰ ਤੇ।
- ਲਸ਼ਕਰ ਚ ਉੱਠ ਬਦਨਾਮ।/ ਨਾਨੀ ਖਸਮ ਕਰੇ, ਦੋਹਤਾ ਚਟੀ ਭਰੇ। / ਕੀਤੀਆਂ ਦੁੱਲੇ ਦੀਆਂ ਗਈਆਂ ਪੇਸ਼ ਨੇ ਲੱਧੀ ਦੇ ਆ। / ਤਬੇਲੇਆਂ ਦੀ ਬਲਾ, ਬਸੇਰਿਆਂ ਦੇ ਗਲ ਪੈਣੀ। / “The curse of homeless fell on the homes.” / Troubles of marauders fall on those who have pitched their camp".
- ਪਰਾਈ ਆਸ, ਆਈ ਨ ਰਾਸ। / ਮੰਗਵਾ ਗਹਿਣਾ ਪਾਇਆ, ਅੱਧਾ ਰੂਪ ਗਵਾਇਆ।
- ਓ ਸੋਨਾ ਭੱਠ ਵਿਚ ਪਵੇ, ਜੇਹੜਾ ਕੰਨਾ ਨੂੰ ਖਾਵੇ।
- ਸ਼ਰੀਕ ਕੋਲੇ ਗੋਸ਼ਤ ਖਾਂਦਾ ਹੋਵੇ ਤਾਂ ਆਪ ਕੋਲੇ ਗੰਡਾ ਹੀ ਭਨ ਲਯਿਦਾ। ([1984 Punjab](https://youtu.be/Ho9XTLoOfQk))
- ਸ਼ਰੀਕ ਦਾ ਦਾਣਾ, ਢਿੱਡ ਦੁਖਦੇ ਵੀ ਖਾਣਾ। ([1984 Punjab](https://youtu.be/Ho9XTLoOfQk))
- ਸ਼ਰੀਕ, ਲਾਵੇ ਲੀਕ, ਪੁੱਜੇ ਜਿਥੋਂ ਤੀਕ। ([1984 Punjab](https://youtu.be/Ho9XTLoOfQk))
- ਚੋਰਾਂ ਨੂੰ ਮੋਰ ਤੇ ਮੋਰਾਂ ਨੂੰ ਕਸਾਈ। / ਦੂਜੇ ਵਾਸਤੇ ਖੱਡਾ ਖੋਦਣ ਵਾਲਾ ਪਹਿਲਾਂ ਆਪ ਹੀ ਉਸ ਵਿੱਚ ਡਿਗਦਾ ਹੈ। / ਖੂਹ ਪੱਟਦੇ ਨੂੰ ਖਾਤਾ ਤਿਆਰ। / ਇੱਕ ਉਂਗਲ ਦੂਜੇ ਵੱਲ ਕਰਦਿਆਂ ਤਾਂ ਤਿੰਨ ਆਵਦੇ ਵੱਲ ਵੀ ਹੁੰਦੀਆਂ ਨੇ।

* * *

1. The proverb conveys a scenario in which someone lacking knowledge or insight (like a blind person) becomes lost or misled, wandering aimlessly in a complex, challenging environment (like a desert). It serves as a caution against the dangers of ignorance or being unprepared for difficult circumstances. (Explanation by AI) 

2. मतलब जैसे की आप उंगलियों पर डीटेल दे रहे हैं, लेकिन वो ऐक्यरिट नहीं है, जैसे की उँगलियाँ पास पास दिखती हैं, लेकिन उनमें फ्लांगस जितनी दूरी होती है। 

3. ਚੰਗੀ ਚੰਗੀ ਚੀਜ਼ ਆਵਦੀ ਆਖਣਿ ਤੇ ਥੋੜੀ ਜਿਹੀ ਘੱਟ ਵਧੀਆ, ਦੂਸਰੇ ਦੇ ਪੱਲੇ ਪਾਉਣੀ 

4. ਘਰੇ ਖੱਖੜੀਆਂ ਬਾਹਰ ਗਲ੍ਹੋਟ This Punjabi proverb translates to “thorns at home and smoothness outside” and is often used to describe a situation where one experiences discomfort or dissatisfaction within their own home or among their own family, while they appear to be cheerful and content in an external setting. It speaks to a discrepancy between personal struggles and the facade one presents to the outside world, highlighting the common human experience of putting on a brave face even when things are not perfect at home. (Explanation by AI) 

5. “Though he appears to be engaged in a legitimate task, his true intention lies elsewhere. He is actually working toward something entirely different—something that, if his employer discovered, would be grounds for dismissal or even punishment.”
