ਬਾਈ ਜੀ ਬਠਿੰਡੇ ਵਿਚ ਜੈ ਆਪਣਾ ਕੇਸ ਖਰਾਬ ਕਰਵਾਉਣਾ ਤਾਂ ਇਥੋਂ ਦੇ ਕਿਸੇ ਡਾਕਟਰ ਕੋਲ ਚਲੇ ਜਾਵੋ, ਬਿਨਾ ਗਲ ਤੋਂ ਢੇਰ ਸਾਰੇ ਟੈਸਟ mri ਏਕਸਰੇ ,ਅਲਟਰਾ ਸਾਊਂਡ ਕਰਵਾ ਦੇਂਦੇ ਨੇ, ਜਿਨਾ ਵਿਚ 60 ਪਰਸੈਂਟ ਡਾਕਟਰ ਦਾ ਹੁੰਦਾ ਹੈ, ਅਸੀਂ mri ਕਰਵਾਉਣ ਗਏ ਸਾਡੇ ਤੋ ਉਸ ਦੇ 7500 ਮੰਗੇ, ਦੂਸਰੇ ਦਿਨ ਅਸੀਂ ਇਕ ਡਾਕਟਰ ਦੀ ਸਿਫਾਰਿਸ਼ ਲੈਕੇ ਗਏ ਤਾਂ ਉਹੀ mri 3000 ਵਿਚ ਕਰ ਦਿੱਤੀ। ਮੇਰਾ ਪੈਰ ਦਾ ਅੰਗੂਠਾ ਸੁਜ ਗਿਆ, ਅਸੀਂ ਵਾਇਆ ਫੋਰਟ ਹੋਟਲ ਕੋਲ ਇਕ ਹੱਡੀਆਂ ਦੇ ਬਹੁਤ ਹੀ ਮਸ਼ਹੂਰ ਡਾਕਟਰ ਕੋਲ ਚਲੇ ਗਏ ਉਸਨੇ ਮੇਰੇ ਪੈਰ ਤੋਂ ਲੈਕੇ ਗੋਡੇ ਦੇ ਉਪਰ ਪਟ ਤਕ ਪਲਸਤਰ ਚੜਾ ਦਿੱਤਾ,ਤੇ ਅੱਛੀ ਫੀਸ ਲੈ ਲਈ😄 ਗਰਮੀਆਂ ਦੇ ਦਿਨ ਸੀ ਮੇਰੀ ਸਾਰੀ ਲੱਤ ਫਿੰਸਿਆ ਨਾਲ ਭਰ ਗਈ, ਮੇ ਡੰਡੇ ਨਾਲ ਤੁਰਨ ਲੱਗ ਗਿਆ, ਮੇ ਚੰਗਾ ਭਲਾ ਅਪਾਹਿਜ ਲਗਨ ਲਗਾ, ਬਾਦ ਵਿੱਚ ਕਿਸੇ ਹੋਰ ਡਾਕਟਰ ਤੋਂ ਚੈੱਕ ਕਰਵਾਇਆ ਤਾਂ ਯੁਰੀਕ ਐਸਿਡ ਵਧਿਆ ਹੋਇਆ ਸੀ। ਜਿਹੜਾ ਹੋਮੋਪੈਥੀ ਦਵਾਈ ਨਾਲ ਇਕ ਹਫਤੇ ਵਿਚ ਘਟਣ ਲੱਗ ਗਿਆ, ਇਕ ਵਾਰ ਮੈਨੂੰ ਤੇ ਮੇਰੇ ਬਚਿਆ ਨੂੰ ਖਾਂਸੀ ਹੋ ਗਈ ਜਿਹੜੀ ਚਾਰ ਪੰਜ ਦਿਨ ਤਕ ਠੀਕ ਨਹੀਂ ਹੋਈ, ਅਸੀਂ ਬਠਿੰਡੇ ਦੇ ਸਬ ਤੋ ਵੱਡੇ ਤੇ ਮਸ਼ਹੂਰ ਡਾਕਟਰ ਕੋਲ ਚਲੇ ਗਏ ਉਹਨਾਂ ਨੇ ਐਕਸਰੇ , ਬਲਡ ਟੈਸਟ ਪਤਾ ਨਹੀਂ ਕਿ ਕਿ ਕਰਵਾਇਆ ਤੇ ਮੈਨੂੰ ਤੇ ਮੇਰੇ ਬਚਿਆ ਨੂੰ ਅਸਥਮਾ ਕਲੀਅਰ ਕਰ ਦਿੱਤਾ ਤੇ ਸਾਨੂੰ ਸਾਰੀ ਉਮਰ ਲਈ ਅਸਥਮਾ ਵਾਲੇ ਪੰਪ ਲਗਾ ਦਿੱਤੇ,ਅਸੀਂ ਘਰ ਆਕੇ ਅਦਰਕ ਸ਼ਹਦ ਤੇ ਸੁਹਾਗਾ ,ਤੁਲਸੀ ਰਸ,ਤੇ ਪਿਪਲੀ, ਅਤੇ ਸਿਤੋ ਪਿਲਾਦੀ ਚੂਰਨ ਮਿਲਾ ਕੇ ਬਚਿਆ ਨੂੰ ਦਿੱਤਾ, ਓਹ ਦੋ ਦਿਨ ਵਿਚ ਠੀਕ ਹੋ ਗਏ, ਉਸ ਤੋਂ ਬਾਦ ਸਾਨੂੰ ਪੰਪ ਦੀ ਕਦੇ ਜਰੂਰਤ ਨਹੀਂ ਪਈ,
ਮੇਰੀ ਵਾਈਫ਼ ਦੇ ਸਿਜ਼ੇਰੀਅਨ ਦਾ ਸਾਮਾਨ 15 ਤੋਂ 20 ਹਜਾਰ ਦਾ ਦਸਿਆ ਹਸਪਤਾਲ ਅੰਦਰੋ, ਉਹੀ ਸਮਾਂਨ ਮੇ ਆਪਣੇ ਇਕ ਮੈਡੀਕਲ ਵਾਲੇ ਮਿੱਤਰ ਤੋਂ 4500 ਵਿਚ ਲੈ ਗਿਆ, ਮੈਨੂੰ ਤੇ ਮੇਰੀ ਬੇਟੀ ਨੂੰ ਕਰੋਨਾ ਹੋ ਗਿਆ ਮੇ ਡਾਕਟਰ ਤੋਂ ਪੁੱਛਿਆ ਤਾਂ ਕਹਿੰਦੇ ਹੌਸਪੀਟਲ ਦਾਖਿਲ ਹੋਣਾ ਪਵੇਗਾ, ਆਕਸੀਜਨ ਲਗੇਗੀ, ਤੇ ਬਹੁਤ ਹੀ ਮਹਿੰਗੇ ਚਾਰ ਇੰਜੈਕਸ਼ਨ ਲੱਗਣਗੇ ਗਰੰਟੀ ਫਿਰ ਵੀ ਕੋਈ ਨਹੀਂ, ਅਸੀਂ ਹੋਮੋਪੈਥੀ ਦਵਾਈ, ਦੇਸੀ ਦਵਾਇਆ, ਰਾਮਦੇਵ ਦੀ ਕਰੋਨਾ ਕੀਟ, ਵਰਤੀ, ਮੇ ਬਰਾਂਡੀ ਗਰਮ ਪਾਣੀ ਨਾਲ ਲਈ, ਦਸ ਪੰਦਰਾਂ ਦਿਨਾਂ ਵਿਚ ਅਸੀਂ ਠੀਕ ਹੋ ਗਏ, ਤੇ ਮੇਰੇ ਨਾਲ ਹੀ ਸਾਡੀ ਇਕ ਰਿਸ਼ਤੇਦਾਰ ਲੇਡੀਜ਼ ਨੂੰ ਕਰੋਨਾ ਹੋਇਆ ਸੀ ਓਹ ਹਸਪਤਾਲ ਦਾਖਿਲ ਹੋ ਗਈ ਤੇ ਆਪਣੇ ਬਠਿੰਡੇ ਦੇ ਹੋਣਹਾਰ ਡਾਕਟਰ ਪੂਰਾ ਜੋਰ ਲਗਾ ਕੇ ਵੀ ਉਸ ਨੂੰ ਨਹੀਂ ਬਚਾ ਸਕੇ,
ਹੁਣ ਕੁਛ ਦਿਨ ਪਹਿਲਾ ਮੇ ਮੈਕਸ ਹਸਪਤਾਲ ਵਿੱਚੋਂ ਚਿੱਟੇ ਮੋਤੀਏ ਦਾ ਆਪਰੇਸ਼ਨ ਡਾਕਟਰ ਕਸ਼ਿਸ਼ ਗੁਪਤੇ ਤੋਂ ਕਰਵਾਇਆ ਇਕ ਲੱਖ ਵੀਹ ਹਜਾਰ ਦਾ ਲੇਂਸ ਪਾਇਆ ਇਹ ਕਹਿ ਕੇ ਕਿ ਦੁਨੀਆ ਦਾ ਸਬਤੋਂ ਬੈਸਟ ਲੈਂਸ ਹੈ, ਜਿਸ ਨਾਲ ਤੁਹਾਨੂੰ ਦੂਰ ਦਾ ਵਿਚ ਦਾ ਤੇ ਨੇੜੇ ਦਾ ਸਾਫ ਨਜਰ ਆਏਗਾ ਤੇ ਨਿਗਾਹ ਵਾਲੇ ਚਸ਼ਮੇ ਵੀ ਨਹੀਂ ਲਗਾਉਣੇ ਪੈਣਗੇ, ਅੱਜ ਚਾਰ ਮਹੀਨੇ ਹੋ ਗਏ ਆਪਰੇਸ਼ਨ ਨੂੰ ਮੈਨੂੰ ਹਜੇ ਵੀ ਧੁੰਦਲਾ ਤੇ ਡਬਲ ਡਬਲ ਦਿਖਦਾ ਹੈ, ਚਾਰ ਬਾਰ ਕਸ਼ਿਸ਼ ਗੁਪਤੇ ਨੂੰ ਚੈੱਕ ਕਰਵਾ ਆਇਆ ਹਾ ਕਹਿੰਦੇ ਸਾਡੇ ਚੈੱਕ ਅਨੁਸਾਰ ਤਾਂ ਸਬ ਠੀਕ ਹੈ,
ਦਸੋ ਹੁਣ ਬੰਦਾ ਕਿ ਕਰੇ ਕਿੱਥੇ ਜਾਵੇ।
ਮੇਰੇ ਕਹਿਣ ਦਾ ਮਤਲਬ ਹੈ ਬਠਿੰਡੇ ਨਾਲੋ ਬਹੁਤ ਅੱਛੇ ਡਾਕਟਰ ਦਿੱਲੀ ਵਿਚ ਹਨ ਜਿਹੜੇ ਬਹੁਤ ਹੀ ਸਿਆਣੇ ਤੇ ਐਕਸਪਰਟ ਨੇ
ਜੈ ਕੋਈ ਵੱਡੀ ਬਿਮਾਰੀ ਹੈ ਤਾਂ ਇਥੋਂ ਦੇ ਡਾਕਟਰਾਂ ਦੇ ਹਥੇ ਨਾ ਚੜੋ
ਕੁਛ ਡਾਕਟਰ ਚੰਗੇ ਵੀ ਹੁੰਦੇ ਨੇ ਪਰ ਮੈਨੂੰ ਹਜੇ ਤਕ ਬਠਿੰਡੇ ਵਿਚ ਕੋਈ ਚੰਗਾ ਡਾਕਟਰ ਨਹੀਂ ਮਿਲਿਆ
ਹੋਰ ਵੀ ਬਹੁਤ ਕਿੱਸੇ ਨੇ ਮੇਰੇ ਕੋਲ, ਜਿਵੇਂ ਨਸ਼ਾ ਛੁਡਾਊ ਹਸਪਤਾਲ ਵਿਚ ਨਸ਼ਾ ਛੁਡਾਇਆ ਨਹੀਂ ਉਲਟਾ ਮੈਡੀਕਲ ਨਸ਼ਾ ਲਗਵਾ ਦਿੱਤਾ ਜਾਂਦਾ ਹੈ, ਅਫੀਮ ਭੁੱਕੀ ਨਾਲ ਤਾ ਬੰਦਾ ਸ਼ਾਇਦ ਨਾ ਮਰੇ ਪਰ ਅਫੀਮ ਛੁਡਾਉਣ ਲਈ ਜਿਹੜੀਆ ਦਵਾਇਆ ਦਿੱਤੀਆ ਜਾਂਦੀਆ ਹਨ ਉਸ ਨਾਲ ਬੰਦੇ ਦਿਆ ਕਿਡਨੀਆਂ, ਲੀਵਰ ਪੇਟ ਦੀ ਬੈਂਡ ਵਜ ਜਾਂਦੀ ਹੈ।ਦਿਨ ਵਿਚ ਛੇ ਬਾਰ ਹੈਵੀ ਪੈਨਕਿਲਰ ਦਿੱਤੇ ਜਾਂਦੇ ਨੇ।
#Doctors plight in bathinda
#doctors behaviour in bathinda